ਕੋਲੰਬੋ, 10 ਅਗਸਤ
ਸ੍ਰੀਲਕਾ ਦੇ ਸੁਪਰੀਮ ਕੋਰਟ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸੇ ਅਤੇ ਉਸ ਦੇ ਛੋਟੇ ਭਰਾ ਤੇ ਸਾਬਕਾ ਵਿੱਤ ਮੰਤਰੀ ਬੇਸਿਲ ਰਾਜਪਕਸੇ ’ਤੇ ਵਿਦੇਸ਼ ਯਾਤਰਾ ਦੀ ਪਾਬੰਦੀ ਦੀ ਮਿਆਦ ਪੰਜ ਸਤੰਬਰ ਤੱਕ ਵਧਾ ਦਿੱਤੀ ਹੈ। ਦੋਵਾਂ ਨੂੰ ਸ੍ਰੀਲੰਕਾ ਦੇ ਮੌਜੂਦਾ ਆਰਥਿਕ ਸੰਕਟ ਲਈ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਸਿਖਰਲੀ ਅਦਾਲਤ ਨੇ ਲੰਘੀ ਇੱਕ ਅਗਸਤ ਨੂੰ ਉਸ ਸਮੇਂ ਰਾਜਪਕਸੇ ਤੇ ਉਸ ਦੇ ਛੋਟੇ ਭਰਾ ’ਤੇ ਵਿਦੇਸ਼ ਯਾਤਰਾ ਦੀ ਪਾਬੰਦੀ ਚਾਰ ਅਗਸਤ ਤੱਕ ਵਧਾ ਦਿੱਤੀ ਸੀ ਜਦੋਂ ਮੌਜੂਦਾ ਆਰਥਿਕ ਸੰਕਟ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਜਾਂਚ ਦੇ ਹੁਕਮ ਜਾਰੀ ਕਰਨ ਦੀ ਮੰਗ ਨਾਲ ਸਬੰਧਤ ਅਪੀਲ ਅਦਾਲਤ ’ਚ ਦਾਇਰ ਕੀਤੀ ਸੀ। ਅਦਾਲਤ ਨੇ ਤਿੰਨ ਅਗਸਤ ਨੂੰ ਇੱਕ ਵਾਰ ਇਹ ਮਿਆਦ 11 ਅਗਸਤ ਤੱਕ ਲਈ ਵਧਾਈ ਸੀ। ਇੱਕ ਨਿਊਜ਼ ਪੋਰਟਲ ਨੇ ਟਵੀਟ ਕੀਤਾ, ‘ਮਹਿੰਦਾ ਤੇ ਬੇਸਿਲ ’ਤੇ ਲਾਈ ਗਈ ਯਾਤਰਾ ਪਾਬੰਦੀ ਸੁਪਰੀਮ ਕੋਰਟ ਨੇ ਪੰਜ ਸਤੰਬਰ ਤੱਕ ਵਧਾ ਦਿੱਤੀ ਹੈ।’ -ਪੀਟੀਆਈ