ਪੱਤਰ ਪ੍ਰੇਰਕ
ਮਾਨਸਾ, 8 ਮਈ
ਮਾਨਸਾ ਪੁਲੀਸ ਨੇ ਆਈ.ਪੀ.ਐਲ ਕ੍ਰਿਕਟ ਮੈਚਾਂ ’ਤੇ ਪੈਸੇ ਲਗਾ ਕੇ ਭੋਲੇ-ਭਾਲੇ ਲੋਕਾਂ ਨਾਲ ਠੱਗੀ ਮਾਰਨ ਵਾਲੇ 9 ਵਿਅਕਤੀਆਂ ਕੋਲੋਂ 268500 ਰੁਪਏ ਦੇ ਟੋਕਨ, 56500 ਰੁਪਏ ਦੀ ਨਗਦੀ, ਇੱਕ ਲੈਪਟਾਪ, 5 ਮੋਬਾਈਲ ਫੋਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਸੀਨੀਅਰ ਕਪਤਾਨ ਪੁਲੀਸ ਗੌਰਵ ਤੂਰਾ ਨੇ ਦੱਸਿਆ ਕਿ ਸੀ.ਆਈ.ਏ. ਸਟਾਫ ਮਾਨਸਾ ਦੀ ਪੁਲੀਸ ਪਾਰਟੀ ਵੱਲੋੋਂ ਮੁਖਬਰੀ ਦੇ ਆਧਾਰ ’ਤੇ ਪੁਲੀਸ ਪਾਰਟੀ ਨੇ ਗਸ਼ਤ ਤੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ ਵਿੱਚ ਨੇੜੇ ਸੈਂਟਰਲ ਪਾਰਕ ਮਾਨਸਾ ਮੌੌਜੂਦ ਸੀ ਤਾਂ ਇਤਲਾਹ ਮਿਲੀ ਕਿ ਕੁਝ ਜੂਆਬਾਜ਼ ਵਿਅਕਤੀ ਭੋਲੇ ਭਾਲੇ ਲੋੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਆਈ.ਪੀ.ਐੱਲ. ਕ੍ਰਿਕਟ ਮੈਚਾਂ ਦੀ ਚੱਲ ਰਹੀ ਸੀਰੀਜ਼ ’ਤੇ ਲੈਪਟਾਪ ਤੇ ਮੋੋਬਾਈਲ ਫੋੋਨਾਂ ਰਾਹੀਂ ਵੱਡੇ ਪੱਧਰ ’ਤੇ ਮੈਚ ਉਤੇ ਪੈਸੇ ਲਗਾ ਕੇ ਜੂਆ ਖੇਡ ਕੇ ਉਨ੍ਹਾਂ ਨਾਲ ਠੱਗੀ ਮਾਰਦੇ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੌਕੇ ’ਤੇ ਛਾਪਾ ਮਾਰ ਕੇ ਦੀਪਕ ਕੁਮਾਰ, ਰੋਹਿਤ ਜਿੰਦਲ, ਅਸ਼ਵਨੀ ਕੁਮਾਰ, ਰਾਮੇਸ਼ ਕੁਮਾਰ, ਦੀਪਕ ਕੁਮਾਰ, ਰਾਜਿੰਦਰ ਕੁਮਾਰ, ਓਮ ਪ੍ਰਕਾਸ਼, ਭੂਸ਼ਨ ਕੁਮਾਰ ਤੇ ਅਜੇ ਕੁਮਾਰ ਵਾਸੀ ਮਾਨਸਾ ਨੂੰ ਵਿਗਿਆਨਕ ਤਰੀਕਿਆਂ ਨਾਲ ਆਈ.ਪੀ.ਐੱਲ. ਕ੍ਰ਼ਿਕਟ ਮੈਂਚਾ ’ਤੇ ਪੈਸੇ ਲਗਵਾ ਕੇ ਜੂਆ ਖੇਡਦਿਆਂ ਨੂੰ ਮੌੌਕੇ ’ਤੇ ਕਾਬੂ ਕੀਤਾ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਪਾਸੋਂ 1 ਗਿਲਾਸ ਲੈਦਰ, 20 ਲੁੱਡੋੋ, 1000 ਰੁਪਏ ਵਾਲੇ 170 ਲਾਲ ਟੋੋਕਨ, 500 ਰੁਪਏ ਵਾਲੇ 190 ਹਰੇ ਟੋੋਕਨ, 100 ਰੁਪਏ ਵਾਲੇ 35 ਯੈੈਲੋੋ ਟੋੋਕਨ, 1 ਲੈਪਟੌੌਪ,1 ਰਜਿਸਟਰ ਸਮੇਤ ਬਾਲ ਪੈਨ, 5 ਮੋੋਬਾਇਲ ਫੋੋਨ ਤੇ 56,500 ਰੁਪਏ ਦੀ ਨਗਦੀ ਬਰਾਮਦ ਕੀਤੀ ਗਈ।