ਪੱਤਰ ਪ੍ਰੇਰਕ
ਲਹਿਰਾਗਾਗਾ, 28 ਅਗਸਤ
ਯੂਥ ਪਬਲਿਕ ਸਰਵਿਸ ਵੈੱਲਫੇਅਰ ਸੁਸਾਇਟੀ ਵੱਲੋਂ ਸ਼ਹਿਰ ਦੇ ਕਮਾਂਡੋ ਸ਼ਹੀਦ ਕਮਾਂਡੋ ਬਰਿੰਦਰ ਸਿੰਘ ਦੀ ਯਾਦ ’ਚ ਦੂਜਾ ਦੌੜ ਮੁਕਾਬਲਾ ਕਰਵਾਇਆ ਗਿਆ। ਇਸ ਮੌਕੇ ਹਲਕਾ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਦੀ ਪਤਨੀ ਸੀਮਾ ਗੋਇਲ, ਜ਼ਿਲ੍ਹਾ ਸ਼ਿਕਾਇਤ ਕਮੇਟੀ ਦੇ ਮੈਂਬਰ ਐਡਵੋਕੇਟ ਰਜਨੀਸ਼ ਗੁਪਤਾ, ਜੀਪੀਐੱਫ ਦੇ ਪ੍ਰਧਾਨ ਸੰਜੀਵ ਕੁਮਾਰ, ਸਮਾਜ ਸੇਵੀ ਜਸ ਪੇਂਟਰ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਸੁਸਾਇਟੀ ਦੇ ਪ੍ਰਧਾਨ ਗੁਰੀ ਚਹਿਲ, ਲਾਡੀ ਰਾਜਬੀਰ, ਜੈਲੀ ਲਹਿਰਾ, ਅੰਮ੍ਰਿਤ ਮਾਨ ਦੀ ਅਗਵਾਈ ਵਿੱਚ ਕਰਵਾਏ ਗਏ ਦੌੜ ਮੁਕਾਬਲੇ ਵਿੱਚ 1600 ਮੀਟਰ ਅਤੇ 800 ਮੀਟਰ ਦੇ ਦੌੜ ਮੁਕਾਬਲੇ ਕਰਵਾਏ ਗਏ ,160 ਮੀਟਰ ਦੇ ਦੌੜ ਮੁਕਾਬਲੇ ਵਿੱਚੋਂ ਸੰਦੀਪ ਚਰਖੀ ਦਾਦਰੀ ਨੇ ਪਹਿਲਾ ,ਧਰਮ ਸਿੰਘ ਘਨੌਰੀ ਨੇ ਦੂਜਾ ਤੇ ਚਰਨਜੀਤ ਸਿੰਘ ਗਹਿਰੀ ਭਾਗੀ ਨੇ ਤੀਜਾ ਸਥਾਨ ਹਾਸਲ ਕੀਤਾ। 800 ਮੀਟਰ ਦੇ ਮੁਕਾਬਲੇ ਵਿੱਚੋਂ ਗੁਰਪਾਲ ਪਾਂਡੇ ਭਾਈਰੂਪਾ ਪਹਿਲੇ ,ਲਵਪ੍ਰੀਤ ਲਹਿਰਾ ਦੂਜੇ ਅਤੇ ਪਰਵੀਨ ਧੌਲਾ ਤੀਜੇ ਸਥਾਨ ’ਤੇ ਰਹੇ। ਜੇਤੂ ਖਿਡਾਰੀਆਂ ਤੋਂ ਬਿਨਾਂ ਸ਼ਹੀਦ ਕਮਾਂਡੋ ਵਰਿੰਦਰ ਸਿੰਘ ਦੇ ਪਰਿਵਾਰ ਦਾ ਵੀਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ।