ਮੁੰਬਈ: ਬੌਲੀਵੁੱਡ ਅਦਾਕਾਰ ਆਯੂਸ਼ਮਾਨ ਖੁਰਾਣਾ ਦੀਆਂ ਇਸ ਵਰ੍ਹੇ ਵੱਡੇ ਪਰਦੇ ’ਤੇ ਤਿੰਨ ਫ਼ਿਲਮਾਂ ਰਿਲੀਜ਼ ਹੋਣੀਆਂ ਹਨ। ਅਦਾਕਾਰ ਦਾ ਮੰਨਣਾ ਹੈ ਕਿ ਉਹ ਲੋਕਾਂ ਵਾਸਤੇ ਚੰਗੀਆਂ ਕਹਾਣੀਆਂ ਲਿਆ ਰਿਹਾ ਹੈ। ਸਾਲ 2022 ਦੌਰਾਨ ਉਸ ਦੀਆਂ ਫ਼ਿਲਮਾਂ ‘ਅਨੇਕ’, ‘ਡਾਕਟਰ ਜੀ’ ਅਤੇ ‘ਐਕਸ਼ਨ ਹੀਰੋ’ ਸਿਨੇਮਾਘਰਾਂ ਦਾ ਸ਼ਿੰਗਾਰ ਹੋਣਗੀਆਂ। ਆਯੂਸ਼ਮਾਨ ਨੇ ਕਿਹਾ, ‘‘ਸਾਲ 2022 ਵਿੱਚ ਮੇਰੀਆਂ ਬਹੁ-ਭਾਂਤੀ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ। ਮੈਂ ਹਮੇਸ਼ਾ ਵੱਖਰੀ ਤਰ੍ਹਾਂ ਦੇ ਪ੍ਰਾਜੈਕਟ ਚੁਣੇ ਹਨ ਅਤੇ ਮੈਨੂੰ ਭਰੋਸਾ ਹੈ ਕਿ ਮੈਂ ਦਰਸ਼ਕਾਂ ਲਈ ਵੱਡੇ ਪਰਦੇ ’ਤੇ ਚੰਗੀਆਂ ਕਹਾਣੀਆਂ ਲਿਆ ਰਿਹਾਂ ਹਾਂ ਜਿਸ ਨੂੰ ਦੇਖ ਕੇ ਦਰਸ਼ਕ ਮੌਜ-ਮਸਤੀ ਕਰ ਸਕਣ।’’ ਅਦਾਕਾਰ ਨੇ ਆਖਿਆ, ‘‘ਫ਼ਿਲਮ ‘ਅਨੇਕ’ ਇਸ ਸਾਲ ਰਿਲੀਜ਼ ਹੋਣ ਵਾਲੀ ਮੇਰੀ ਪਹਿਲੀ ਫ਼ਿਲਮ ਹੈ ਅਤੇ ਇਹ ਪ੍ਰਾਜੈਕਟ ਮੇਰੇ ਦਿਲ ਦੇ ਬਹੁਤ ਕਰੀਬ ਹੈੈ।’’ -ਆਈਏਐੱਨਐੱਸ