ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਭੀਮਾ ਕੋਰੇਗਾਂਓ ਕੇਸ ਵਿੱਚ ਸਮਾਜਿਕ ਕਾਰਕੁਨ ਗੌਤਮ ਨਵਲੱਖਾ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਜਸਟਿਸ ਯੂ ਯੂ ਲਲਿਤ ਅਤੇ ਕੇ ਐੱਮ ਜੋਸਫ ਦੇ ਬੈਂਚ ਨੇ ਇਸ ਕੇਸ ਵਿੱਚ ਨਵਲੱਖਾ ਨੂੰ ਜ਼ਮਾਨਤ ਦੇਣ ਤੋਂ ਨਾਂਹ ਕਰਦਿਆਂ ਉਸ ਦੀ ਅਪੀਲ ਰੱਦ ਕਰ ਦਿੱਤੀ। ਦੱਸਣਯੋਗ ਹੈ ਕਿ 26 ਮਾਰਚ ਨੂੰ ਸਰਵਉੱਚ ਅਦਾਲਤ ਨੇ ਨਵਲੱਖਾ ਦੀ ਅਪੀਲ ’ਤੇ ਆਪਣਾ ਫ਼ੈਸਲਾ ਰਾਖਵਾਂ ਰੱਖ ਲਿਆ ਸੀ। ਸੁਪਰੀਮ ਕੋਰਟ ਨੇ 3 ਮਾਰਚ ਨੂੰ ਕੌਮੀ ਜਾਂਚ ਏਜੰਸੀ ਤੋਂ ਨਵਲੱਖਾ ਦੀ ਅਰਜ਼ੀ ’ਤੇ ਰਾਇ ਮੰਗੀ ਸੀ, ਜਿਸ ਵਿੱਚ ਉਸ ਨੇ ਦਾਅਵਾ ਕੀਤਾ ਸੀ ਕਿ ਚਾਰਜਸ਼ੀਟ ਨਿਰਧਾਰਿਤ ਸਮੇਂ ਵਿੱਚ ਦਾਖ਼ਲ ਨਹੀਂ ਕੀਤੀ ਗਈ ਸੀ ਅਤੇ ਇਸ ਲਈ ਉਹ ਜ਼ਮਾਨਤ ਲੈਣ ਦੇ ਯੋਗ ਹੈ। -ਪੀਟੀਆਈ