ਪੱਤਰ ਪ੍ਰੇਰਕ
ਸ਼ਾਹਕੋਟ, 11 ਅਗਸਤ
ਆਜ਼ਾਦੀ ਦਿਵਸ ਦੇ ਸਮਾਗਮਾਂ ਨੂੰ ਦੇਖਦਿਆਂ ਸ਼ਾਹਕੋਟ ਪੰਜਾਬ ਪੁਲੀਸ ਨੇ ਕੇਂਦਰੀ ਸੁਰੱਖਿਆ ਬਲ ਆਰ.ਏ.ਐੱਫ (ਰੈਪਿਡ ਐਕਸ਼ਨ ਫੋਰਸ) ਨੂੰ ਨਾਲ ਲੈ ਕੇ ਸ਼ਾਹਕੋਟ, ਮਹਿਤਪੁਰ ਅਤੇ ਲੋਹੀਆਂ ਖਾਸ ’ਚ ਫਲੈਗ ਮਾਰਚ ਕੀਤਾ। ਫਲੈਗ ਮਾਰਚ ਦੀ ਅਗਵਾਈ ਡੀਐੱਸਪੀ ਸ਼ਾਹਕੋਟ ਗੁਰਪ੍ਰੀਤ ਸਿੰਘ ਗਿੱਲ, ਆਰ.ਏ.ਐੱਫ ਦੇ ਕਮਾਂਡੈਂਟ ਜੀਓ ਲਾਲ ਵੱਲੋਂ ਕੀਤੀ ਗਈ। ਡੀਐੱਸਪੀ ਨੇ ਕਿਹਾ ਕਿ ਇਲਾਕੇ ਵਿਚ ਅਮਨ ਤੇ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਹੀ ਇਹ ਫਲੈਗ ਮਾਰਚ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੁਲੀਸ ਦੀ ਮੁਸਤੈਦੀ ਨਾਲ ਹੀ ਦੇਸ਼ ਵਿਰੋਧੀ ਤਾਕਤਾਂ ਦੇ ਭੈੜੇ ਮਨਸੂਬਿਆਂ ਨੂੰ ਮਾਤ ਦਿੱਤੀ ਜਾ ਸਕਦੀ ਹੈ। ਉਨ੍ਹਾਂ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਜੇਕਰ ਉਨ੍ਹਾਂ ਨੂੰ ਕੋਈ ਸ਼ੱਕੀ ਵਸਤੂ ਮਿਲੇ ਤਾਂ ਉਹ ਤੁਰੰਤ ਪੁਲੀਸ ਨੂੰ ਸੂਚਨਾ ਦੇਣ। ਫਲੈਗ ਮਾਰਚਾਂ ਵਿਚ ਐੱਸ.ਐੱਚ.ਓ ਸ਼ਾਹਕੋਟ ਗੁਰਿੰਦਰਜੀਤ ਸਿੰਘ ਨਾਗਰਾ, ਐੱਸ.ਐੱਚ.ਓ ਲੋਹੀਆਂ ਖਾਸ ਸੁਖਦੇਵ ਸਿੰਘ, ਐੱਸ.ਐੱਚ.ਓ ਮਹਿਤਪੁਰ ਮਹਿੰਦਰ ਪਾਲ ਅਤੇ ਪੰਜਾਬ ਪੁਲੀਸ ਤੇ ਆਰ.ਏ.ਐੱਫ ਦੇ ਜਵਾਨ ਸ਼ਾਮਲ ਸਨ।