ਚੇਨੱਈ, 10 ਅਪਰੈਲ
ਸੱਤਾਧਾਰੀ ਪਾਰਟੀ ਡੀਐੱਮਕੇ ਨੇ ਕੇਂਦਰ ਨੂੰ ਹਿੰਦੀ ਲਾਗੂ ਕਰਨ ਵਿਰੁੱਧ ਚਿਤਾਵਨੀ ਦਿੰਦਿਆਂ ਕਿਹਾ ਕਿ ਤਾਮਿਲ ਲੋਕਾਂ ਨੂੰ ਪਾਰਟੀ ਦੇ ਮਰਹੂਮ ਆਗੂ ਐੱਮ. ਕਰੁਣਾਨਿਧੀ ਵੱਲੋਂ ਹਿੰਦੀ ਭਾਸ਼ਾ ਖ਼ਿਲਾਫ਼ ਕੀਤਾ ਗਿਆ ਅੰਦੋਲਨ ਅਜੇ ਵੀ ਯਾਦ ਹੈ। ਇਸ ਲਈ ਉਹ ਹੁਣ ਵੀ ਹਿੰਦੀ ਨੂੰ ਲਾਜ਼ਮੀ ਭਾਸ਼ਾ ਵਜੋਂ ਲਾਗੂ ਨਹੀਂ ਹੋਣ ਦੇਣਗੇ।
ਸੱਤਾਧਾਰੀ ਪਾਰਟੀ ਦੇ ਮੁੱਖ ਪੱਤਰ ‘ਮੁਰਾਸੋਲੀ’ ਨੇ ਅੱਜ ਆਪਣੇ ਅੰਕ ਵਿੱਚ ਲੋਕਾਂ ’ਤੇ ਹਿੰਦੀ ਥੋਪਣ ਖ਼ਿਲਾਫ਼ ਕਰੁਣਾਨਿਧੀ (1924-2018) ਦਾ ਮਸ਼ਹੂਰ ਨਾਅਰਾ ਦਿੱਤਾ ਅਤੇ ਇਸ ਲੇਖ ਨੂੰ ‘ਕੇਂਦਰ ਸਰਕਾਰ ਨੂੰ ਚਿਤਾਵਨੀ’ ਸਿਰਲੇਖ ਦਿੱਤਾ। ਇਸ ਵਿੱਚ ਤਾਮਿਲ ਲੋਕਾਂ ਨੂੰ ਹਿੰਦੀ ਥੋਪੇ ਜਾਣ ਦਾ ਸਖ਼ਤ ਵਿਰੋਧ ਕਰਨ ਦਾ ਸਪਸ਼ਟ ਸੱਦਾ ਦਿੱਤਾ ਗਿਆ ਹੈ ਅਤੇ ਇਹ ਦਾਅਵਾ ਕੀਤਾ ਗਿਆ ਹੈ ਕਿ ਸੂਬੇ ਵਿੱਚ ਅਜਿਹਾ ਕੋਈ ‘ਕਾਇਰ’ ਨਹੀਂ ਹੈ, ਜੋ ਹਿੰਦੀ ਥੋਪੇ ਜਾਣ ਦਾ ਵਿਰੋਧ ਨਾ ਕਰ ਸਕਦਾ ਹੋਵੇ। -ਪੀਟੀਆਈ