ਮੁੰਬਈ, 19 ਜੁਲਾਈ
ਬੌਲੀਵੁੱਡ ਅਦਾਕਾਰ ਵਿਦਯੁਤ ਜਾਮਵਾਲ ਆਪਣੀ ਪਹਿਲੀ ਪ੍ਰੋਡਕਸ਼ਨ ‘ਆਈਬੀ 17’ ਵਿੱਚ ਕੰਮ ਕਰਨਗੇ। ਇਹ ਫਿਲਮ ਰਿਲਾਇੰਸ ਐਂਟਰਟੇਨਮੈਂਟ ਦੇ ਸਹਿਯੋਗ ਨਾਲ ਬਣਾਈ ਜਾ ਰਹੀ ਹੈ। ਵਿਦਯੁਤ ਨੇ ਅੱਜ ਇੱਥੇ ਸੋਸ਼ਲ ਮੀਡੀਆ ’ਤੇ ਐਲਾਨ ਕਰਦਿਆਂ ਲਿਖਿਆ, ‘‘ਮੈਂ ਐਕਸ਼ਨ ਹੀਰੋ ਫਿਲਮਜ਼ ਦੇ ਨਿਰਮਾਤਾ ਵਜੋਂ ਆਪਣੀ ਪਹਿਲੀ ਫਿਲਮ ‘ਆਈਬੀ 71’ ਦਾ ਐਲਾਨ ਕਰਕੇ ਬੇਹੱਦ ਖੁਸ਼ ਹਾਂ। ਆਉਣ ਵਾਲੀ ਪਹਿਲੀ ਫਿਲਮ ਰਿਲਾਇੰਸ ਐਂਟਰਟੇਨਮੈਂਟ ਦੇ ਸਹਿਯੋਗ ਨਾਲ ਸੰਕਲਪ ਰੈਡੀ ਦੇ ਨਿਰਦੇਸ਼ਨ ਹੇਠ ਬਣਾਈ ਜਾ ਰਹੀ ਹੈ। ਤੁਹਾਡੀਆਂ ਦੁਆਵਾਂ ਅਤੇ ਸਹਿਯੋਗ ਲਈ ਸ਼ੁਕਰਗੁਜ਼ਾਰ ਹੋਣ ਲਈ ਮੈਂ ਇਹ ਲਿਖ ਰਿਹਾ ਹਾਂ। ‘ਆਈਬੀ 17’ ਮਿਆਰੀ ਫਿਲਮ ਨਿਰਮਾਣ ਦੇ ਵਾਅਦੇ ਨੂੰ ਪੂਰਾ ਕਰਨ ਵੱਲ ਇੱਕ ਕਦਮ ਹੈ। ਇਹ ਪ੍ਰਾਜੈਕਟ ਟੀਮ ਦੇ ਕੰਮ ਅਤੇ ਭਰੋਸੇ ਦਾ ਨਤੀਜਾ ਹੈ। ਮੈਂ ਹਮੇਸ਼ਾ ਲਈ ਤੁਹਾਡਾ ਸਹਿਯੋਗ ਚਾਹੁੰਦਾ ਹਾਂ। ਮੇਰੇ ਸਫ਼ਰ ਦਾ ਹਿੱਸਾ ਬਣਨ ਲਈ ਧੰਨਵਾਦ। ਤੁਹਾਡੇ ਅੱਗੇ ਵਧਣ ਦੀ ਕਾਮਨਾ ਕਰਦਾ ਹਾਂ, ਜਿਸ ਦੀ ਤੁਸੀਂ ਉਮੀਦ ਕੀਤੀ ਹੈ।’’ ਵਿਦਯੁਤ ਨੇ ਇੰਸਟਾਗ੍ਰਾਮ ’ਤੇ ਪਾਈ ਪੋਸਟ ਦੇ ਥੱਲੇ ਕੈਪਸ਼ਨ ਵਿੱਚ ‘ਨਿਊ ਬਿਗਨਿੰਗਜ਼’ ਲਿਖ ਕੇ ਕਈਆਂ ਨੂੰ ਟੈਗ ਕੀਤਾ ਹੈ। ਹਾਲਾਂਕਿ ਫਿਲਮ ਨਾਲ ਸਬੰਧਤ ਹੋਰ ਵੇਰਵੇ ਹਾਲੇ ਸਾਂਝੇ ਨਹੀਂ ਕੀਤੇ ਗਏ। -ਆਈਏਐੱਨਐੱਸ