ਪੱਤਰ ਪ੍ਰੇਰਕ
ਪਠਾਨਕੋਟ, 17 ਅਗਸਤ
ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸਾਕਸ਼ੀ ਦੀ ਅਗਵਾਈ ਵਿੱਚ ਸਿਹਤ ਵਿਭਾਗ ਦੀ ਟੀਮ ਵੱਲੋਂ ਮੁਹੱਲਾ ਪ੍ਰੇਮ ਨਗਰ ਅਤੇ ਢਾਕੀ ਵਿੱਚ ਡੇਂਗੂ, ਮਲੇਰੀਆ ਦੇ ਲਾਰਵੇ ਸਬੰਧੀ ਜਾਂਚ ਲਈ ਇੱਕ ਸਰਵੇ ਕੀਤਾ ਗਿਆ। ਜਿਸ ਵਿੱਚ ਟੀਮ ਮੈਂਬਰ ਹੈਲਥ ਇੰਸਪੈਕਟਰ ਰਾਜਿੰਦਰ ਕੁਮਾਰ, ਰਾਜ ਅੰਮ੍ਰਿਤ ਸਿੰਘ ਅਤੇ ਅਨੋਖ ਲਾਲ ਸ਼ਾਮਲ ਸਨ। ਸਰਵੇ ਦੌਰਾਨ ਟੀਮ ਨੇ ਲੱਗਪੱਗ 52 ਦੇ ਕਰੀਬ ਘਰਾਂ ਵਿੱਚ ਰੱਖੇ ਗਮਲਿਆਂ, ਫਰਿੱਜ਼ਾਂ ਦੀ ਬੈਕ ਸਾਈਡ ਟਰੇਅ, ਡਰੰਮਾਂ, ਕਬਾੜ ਦਾ ਸਾਮਾਨ, ਪਾਣੀ ਵਾਲੀ ਟੈਂਕੀਆਂ, ਕੂਲਰਾਂ ਅਤੇ ਪੰਛੀਆਂ ਦੇ ਪੀਣ ਲਈ ਰੱਖੇ ਗਏ ਬਰਤਨਾਂ ਦੀ ਜਾਂਚ ਕੀਤੀ। ਜਾਂਚ ਦੌਰਾਨ ਕਈ ਘਰਾਂ ਵਿੱਚ ਮੱਛਰਾਂ ਦਾ ਲਾਰਵਾ ਮਿਲਿਆ। ਜਿਸ ਨੂੰ ਮੌਕੇ ’ਤੇ ਨਸ਼ਟ ਕਰ ਦਿੱਤਾ ਗਿਆ ਅਤੇ ਘਰਾਂ ਦੇ ਆਸ-ਪਾਸ ਕੀਟ ਨਾਸ਼ਕ ਸਪਰੇਅ ਦਾ ਛਿੜਕਾਅ ਕੀਤਾ ਗਿਆ।