ਪੱਤਰ ਪ੍ਰੇਰਕ
ਭਵਾਨੀਗੜ੍ਹ,13 ਫਰਵਰੀ
ਨਗਰ ਕੌਂਸਲ ਭਵਾਨੀਗੜ੍ਹ ਦੇ ਚੋਣ ਪ੍ਰਚਾਰ ਬੰਦ ਹੋਣ ਮਗਰੋਂ ਵੱਖ ਵੱਖ ਪਾਰਟੀਆਂ ਤੇ ਆਜ਼ਾਦ ਉਮੀਦਵਾਰਾਂ ਨੇ ਘਰ ਘਰ ਜਾ ਕੇ ਵੋਟਾਂ ਮੰਗੀਆਂ। ਇਸੇ ਦੌਰਾਨ ਕਾਫੀ ਉਮੀਦਵਾਰਾਂ ਨੇ ਜਲੇਬੀਆਂ ਤੇ ਮਠਿਆਈ ਦੇ ਡੱਬੇ ਵੰਡ ਕੇ ਲੋਕਾਂ ਦਾ ‘ਮੂੰਹ ਮਿੱਠਾ’ ਕਰਵਾਇਆ। ਭਵਾਨੀਗੜ੍ਹ ਦੇ 15 ਵਾਰਡਾਂ ਵਿੱਚ 60 ਉਮੀਦਵਾਰ ਖੜ੍ਹੇ ਹਨ। ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਾਂਗਰਸੀ ਉਮੀਦਵਾਰਾਂ, ਸਾਬਕਾ ਸੰਸਦੀ ਸਕੱਤਰ ਸ੍ਰੀ ਪ੍ਰਕਾਸ ਚੰਦ ਗਰਗ ਨੇ ਅਕਾਲੀ ਦਲ ਦੇ ਉਮੀਦਵਾਰਾਂ ਅਤੇ ਨਰਿੰਦਰ ਕੌਰ ਭਰਾਜ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਪਿਛਲੇ ਦਸ ਦਿਨਾਂ ਤੋਂ ਚੋਣ ਮੁਹਿੰਮ ਚਲਾ ਕੇ ਰੱਖੀ ਹੈ। ਅੱਜ ਸਾਰੇ ਉਮੀਦਵਾਰਾਂ ਨੇ ਆਪਣੇ ਵਾਰਡਾਂ ਦੇ ਵੋਟਰਾਂ ਨੂੰ ਵੋਟਰ ਸੂਚੀ ਨੰਬਰ ਵੰਡਦੇ ਹੋਏ ਸੰਪਰਕ ਮੁਹਿੰਮ ਕੀਤੀ।