ਬਲਜੀਤ ਸਿੰਘ
ਸਰਦੂਲਗੜ੍ਹ, 6 ਜੂਨ
ਪਿਛਲੇ ਦਿਨੀਂ ਸਾਬਕਾ ਵਿਧਾਇਕ ਸਰਦੂਲਗੜ੍ਹ ਅਜੀਤਇੰਦਰ ਸਿੰਘ ਮੋਫਰ ਦੇ ਮਾਤਾ ਸੁਰਿੰਦਰ ਕੌਰ ਦਾ ਦੇਹਾਂਤ ਹੋ ਗਿਆ ਸੀ। ਅੱਜ ਨਮਿੱਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਮੌਕੇ ਰਾਜਨੀਤਕ, ਸਮਾਜਿਕ, ਧਾਰਮਿਕ ਅਤੇ ਵਪਾਰਿਕ ਖੇਤਰਾਂ ਦੀਆਂ ਸ਼ਖ਼ਸੀਅਤਾਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਕੀਰਤਨੀ ਜਥਿਆਂ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ। ਇਸ ਮੌਕੇ ਐਮਪੀ ਰਵਨੀਤ ਸਿੰਘ ਬਿੱਟੂ, ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਅਮਰਿੰਦਰ ਸਿੰਘ ਰਾਜਾ ਵੜਿੰਗ , ਖੁਸ਼ਬਾਜ ਸਿੰਘ ਜਟਾਣਾ, ਵਿਧਾਇਕ ਗੁਰਕੀਰਤ ਕੋਟਲੀ, ਬਲਜੀਤ ਸਿੰਘ ਦਾਦੂਵਾਲਾ, ਰਮਨਜੀਤ ਮੋਹੀ ਓਅੇੈਸਡੀ ਮੁੱਖ ਮੰਤਰੀ, ਸੁਰਿੰਦਰ ਲਾਂਬਾ ਅੇੈਸ.ਅੇੈਸ.ਪੀ. ਮਾਨਸਾ, ਡੀਸੀ ਮਾਨਸਾ ਮਹਿੰਦਰਪਾਲ, ਵਿਧਾਇਕ ਨਾਜਰ ਸਿੰਘ ਮਾਨਸਾਹੀਆ, ਵਿਧਾਇਕ ਕੁਲਬੀਰ ਸਿੰਘ ਜੀਰਾ, ਡਾ. ਮਨਜੀਤ ਸਿੰਘ ਰਾਣਾ, ਰਣਜੀਤ ਕੌਰ ਭੱਟੀ, ਤੇਜਪ੍ਰਕਾਸ਼ ਸਿੰਘ ਕੋਟਲੀ, ਅਮਰਪ੍ਰੀਤ ਕੌਰ ਏਡੀਸੀ, ਗੁਰਇਕਬਾਲ ਸਿੰਘ ਹਨੀ ਡੀਐਸਪੀ ਮੁਹਾਲੀ, ਡੀਅੇੈਸਪੀ ਅਮਰਜੀਤ ਸਿੰਘ ਸਰਦੂਲਗੜ ਆਦਿ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਯੂਥ ਕਾਂਗਰਸ ਵੱਲੋਂ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਵਿਚ 40 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ।