ਮੁੰਬਈ: ਫਿਲਮ ਅਦਾਕਾਰਾ ਮ੍ਰਿਣਾਲ ਠਾਕੁਰ ਦਾ ਕਹਿਣਾ ਹੈ ਕਿ ਫਿਲਮ ਸਨਅਤ ਵਿਚ ਸਿਰਫ਼ ਗਿਣਤੀ ਦੇ ਹੀ ਫਿਲਮਕਾਰ ਹਨ ਜੋ ਔਰਤਾਂ ਦੇ ਕਿਰਦਾਰ ਨੂੰ ਆਪਣੀਆਂ ਫਿਲਮਾਂ ਵਿਚ ਬਰਾਬਰ ਕੰਮ ਅਤੇ ਸਨਮਾਨ ਦਿੰਦੇ ਹਨ। ਅਦਾਕਾਰਾ ਅਨੁਸਾਰ ਰਾਕੇਸ਼ ਓਮਪ੍ਰਕਾਸ਼ ਮਹਿਰਾ ਉਨ੍ਹਾਂ ਫਿਲਮਕਾਰਾਂ ਵਿਚੋਂ ਹਨ ਜੋ ਫਿਲਮਾਂ ਵਿਚ ਔਰਤ ਕਿਰਦਾਰਾਂ ਪ੍ਰਤੀ ਸਨਮਾਨਯੋਗ ਰਵੱਈਆ ਰਖਦੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਮਹਿਰਾ ਦੀਆਂ ‘ਰੰਗ ਦੇ ਬਸੰਤੀ’ ਵਿਚ ਸੋਹਾ ਅਲੀ ਖ਼ਾਨ, ‘ਦਿੱਲੀ 6’ ਅਤੇ ‘ਭਾਗ ਮਿਲਖਾ ਭਾਗ’ ਫਿਲਮਾਂ ਵਿਚ ਔਰਤਾਂ ਦੇ ਕਿਰਦਾਰ ਯਾਦਗਾਰ ਹਨ। ਜ਼ਿਕਰਯੋਗ ਹੈ ਕਿ ਉਹ ਸ੍ਰੀ ਮਹਿਰਾ ਦੀ ਅਗਲੀ ਫਿਲਮ ‘ਤੂਫ਼ਾਨ’ ਵਿਚ ਫ਼ਰਹਾਨ ਅਖ਼ਤਰ ਨਾਲ ਨਜ਼ਰ ਆਵੇਗੀ। ਅਦਾਕਾਰਾ ਦਾ ਕਹਿਣਾ ਹੈ ਕਿ ਉਸ ਨੇ ਤੂਫ਼ਾਨ ਫਿਲਮ ਤੋਂ ਕਾਫ਼ੀ ਕੁਝ ਨਵਾਂ ਸਿੱਖਿਆ ਹੈ। -ਆਈਏਐੱਨਐੱਸ