ਜੰਮੂ: ਦੱਖਣੀ ਕਸ਼ਮੀਰ ਵਿੱਚ ਪਵਿੱਤਰ ਅਮਰਨਾਥ ਗੁਫ਼ਾ ਦੀ ਸਾਲਾਨਾ ਯਾਤਰਾ ਲਈ ਅੱਜ ਦੇਸ਼ ਵਿੱਚ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ। ਸ਼ਰਧਾਲੂਆਂ ਨੇ ਮਨੋਨੀਤ ਬੈਂਕਾਂ ਦੀਆਂ ਸ਼ਾਖਾਵਾਂ ਬਾਹਰ ਕਤਾਰਾਂ ਵਿੱਚ ਖੜ੍ਹ ਕੇ ਤੀਰਥ ਯਾਤਰਾ ਲਈ ਪਰਮਿਟ ਪ੍ਰਾਪਤ ਕੀਤੇ। 43 ਦਿਨ ਤੱਕ ਚੱਲਣ ਵਾਲੀ ਯਾਤਰਾ 30 ਜੂਨ ਤੋਂ ਸ਼ੁਰੂ ਹੋਵੇਗੀ। ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਦੋ ਸਾਲ ਬਾਅਦ ਅਮਰਨਾਥ ਯਾਤਰਾ ਸ਼ੁਰੂ ਹੋ ਰਹੀ ਹੈ। ਸ੍ਰੀ ਅਮਰਨਾਥ ਧਾਮ ਬੋਰਡ ਨੇ ਰਜਿਸਟ੍ਰੇਸ਼ਨ ਲਈ ਦੇਸ਼ ਵਿੱਚ 466 ਬਰਾਂਚਾਂ ਨਿਰਧਾਰਿਤ ਕੀਤੀਆਂ ਹਨ। -ਪੀਟੀਆਈ