ਅੰਮ੍ਰਿਤਸਰ: ਇੱਥੇ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਨ-ਟੀਚਿੰਗ ਐਂਪਲਾਈਜ਼ ਐਸੋਸੀਏਸ਼ਨ ਵੱਲੋਂ ਜਨਰਲ ਇਜਲਾਸ ਕੀਤਾ ਗਿਆ। ਇਕੱਤਰਤਾ ਦੀ ਸ਼ੁਰੂਆਤ ਕਰਦਿਆਂ ਸਕੱਤਰ ਰਜਨੀਸ਼ ਭਾਦਰਵਾਜ ਨੇ ਸਭ ਵੋਟਰਾਂ ਦਾ ਧੰਨਵਾਦ ਕਰਦਿਆਂ ਮੰਗ ਪੱਤਰ ਪੜ੍ਹ ਕੇ ਸੁਣਾਇਆ। ਇਸ ਵਿਚ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣੀ, ਸੁਰੱਖਿਆ ਵਿਭਾਗ ਵਿਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਖਾਲੀ ਪਈਆਂ ਅਸਾਮੀਆਂ ’ਤੇ ਪੱਕੇ ਕਰਵਾਉਣਾ, ਵੱਖ-ਵੱਖ ਕੇਡਰਾਂ ਦੀਆਂ ਰੁਕੀਆਂ ਹੋਈਆਂ ਤਰੱਕੀਆਂ ਸਬੰਧੀ ਚੈਨਲ ਬਣਾ ਕੇ ਜਲਦੀ ਲਾਗੂ ਕਰਵਾਉਣਾ, ਖਾਲੀ ਪਾਈਆਂ ਵੱਖ-ਵੱਖ ਅਸਾਮੀਆਂ ’ਤੇ ਵੱਧ ਤੋਂ ਵੱਧ ਨਵੀਂ ਭਰਤੀ ਕਰਵਾਉਣਾ ਸ਼ਾਮਲ ਹੈ। -ਪੱਤਰ ਪ੍ਰੇਰਕ