ਮੁੰਬਈ: ਐੱਨਸੀਬੀ ਦੇ ਡਿਪਟੀ ਡਾਇਰੈਕਟਰ ਜਨਰਲ (ਉੱਤਰੀ ਖੇਤਰ) ਗਿਆਨੇਸ਼ਵਰ ਸਿੰਘ ਨੇ ਅੱਜ ਕਿਹਾ ਕਿ ਉਨ੍ਹਾਂ ਕਰੂਜ਼ ਡਰੱਗਜ਼ ਕੇਸ ਵਿੱਚ ਕਥਿਤ ਫਿਰੌਤੀ ਮੰਗਣ ਦੇ ਦੋਸ਼ਾਂ ਦੀ ਜਾਂਚ ਲਈ ਏਜੰਸੀ ਦੇ ਮੁੰਬਈ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੇੜੇ ਦੇ ਬਿਆਨ ਦਰਜ ਕੀਤੇ ਹਨ। ਅੱਜ ਸਵੇਰੇ ਮੁੰਬਈ ਪੁੱਜੀ ਪੰਜ ਮੈਂਬਰੀ ਵਿਜੀਲੈਂਸ ਟੀਮ ਨੇ ਦੱਖਣੀ ਮੁੰਬਈ ਦੇ ਬਲਾਰਡ ਐਸਟੇਟ ਵਿਚਲੇ ਐੱਨਸੀਬੀ ਦਫਤਰ ਵਿੱਚ ਕੁਝ ਦਸਤਾਵੇਜ਼ ਆਪਣੇ ਕਬਜ਼ੇ ਵਿੱਚ ਲੈਣ ਮਗਰੋਂ ਬਿਆਨ ਦਰਜ ਕੀਤੇ। ਐੱਨਸੀਬੀ ਗਵਾਹ ਪ੍ਰਭਾਕਰ ਸੈਲ ਨੇ ਜਾਂਜ ਏਜੰਸੀ ਦੇ ਅਧਿਕਾਰੀਆਂ ’ਤੇ ਸ਼ਾਹਰੁਖ ਦੇ ਮੈਨੇਜਰ ਤੋਂ 25 ਕਰੋੜ ਰੁਪਏ ਦੀ ਫਿਰੌਤੀ ਮੰਗਣ ਦਾ ਦੋਸ਼ ਲਾਇਆ ਸੀ। ਉਧਰ ਐੱਨਸੀਪੀ ਆਗੂ ਨਵਾਬ ਮਲਿਕ ਨੇ ਕਿਹਾ ਕਿ ਕਰੂਜ਼ ’ਤੇ ਹੋਈ ਡਰੱਗਜ਼ ਪਾਰਟੀ ਦੇ ਪ੍ਰਬੰਧਕਾਂ ਨੇ ਪਾਰਟੀ ਲਈ ਮਹਾਰਾਸ਼ਟਰ ਸਰਕਾਰ ਤੋਂ ਨਹੀਂ ਬਲਕਿ ਕੇਂਦਰ ਤੋਂ ਲੋੜੀਂਦੀ ਪ੍ਰਵਾਨਗੀ ਲਈ ਸੀ। -ਪੀਟੀਆਈ