ਪ੍ਰਭੂ ਦਿਆਲ
ਸਿਰਸਾ, 14 ਜੁਲਾਈ
ਇਥੋਂ ਦੀ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਦੇ ਆਡੀਟੋਰੀਅਮ ’ਚ ਸੂਚਨਾ, ਜਨਸੰਪਰਕ ਅਤੇ ਭਾਸ਼ਾ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਂਝੇ ਤੌਰ ’ਤੇ ਆਜ਼ਾਦੀ ਅਮਿ੍ਤ ਮਹਾਉਤਸਵ ਦੀ ਲੜੀ ’ਚ 1857 ਦੇ ਸੰਗਰਾਮ ਦੇ ਸ਼ਹੀਦਾਂ ਦੀ ਜ਼ਿੰਗਦੀ ’ਤੇ ਅਧਾਰਿਤ ਨਾਟਕ ਦੀ ਪੇਸ਼ਕਾਰੀ ਕੀਤੀ ਗਈ। ਇਸ ਸਮਾਗਮ ਦਾ ਆਗਾਜ਼ ਹਰਿਆਣਾ ਦੇ ਬਿਜਲੀ ਤੇ ਜੇਲ੍ਹ ਮੰਤਰੀ ਰਣਜੀਤ ਸਿੰਘ ਨੇ ਦੀ ਜਗਾ ਕੇ ਕੀਤਾ। ਇਸ ਮੌਕੇ ਸੀਡੀਐੱਲਯੂ ਦੇ ਵਾਈਸ ਚਾਂਸਲਰ ਪ੍ਰੋਫੈਸਰ ਅਜਮੇਰ ਸਿੰਘ ਮਲਿਕ, ਸਾਬਕਾ ਚੇਅਰਮੈਨ ਜਗਦੀਸ਼ ਚੋਪੜਾ, ਡਾ. ਭੀਮ ਸੈਨ, ਐੱਸਡੀਐੱਮ ਜੈਵੀਰ ਯਾਦਵ, ਕੇਆਰ ਕੌਸ਼ਲ, ਆਰਿਅਨ ਚੌਧਰੀ, ਰਘੂਵੀਰ ਸਿੰਘ ਝੋਰੜ, ਐੱਸਕੇ ਵਿੱਜ, ਅਮਿਤ ਸਿਹਾਗ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਦੇ ਕਈ ਅਧਿਕਾਰੀ ਤੇ ਕਰਮਚਾਰੀਆਂ ਤੋਂ ਇਲਾਵਾ ਵੱਡੀ ਗਿਣਤੀ ’ਚ ਦਰਸ਼ਕ ਮੌਜੂਦ ਸਨ।