ਨਵੀਂ ਦਿੱਲੀ: ਜੰਮੂੁ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਗੁਲਾਮ ਨਬੀ ਆਜ਼ਾਦ 4 ਸਤੰਬਰ ਨੂੰ ਜੰਮੂ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਨਗੇ। ਕਾਂਗਰਸ ਪਾਰਟੀ ਛੱਡਣ ਮਗਰੋਂ ਇਹ ਉਨ੍ਹਾਂ ਦੀ ਪਹਿਲੀ ਰੈਲੀ ਹੋਵੇਗੀ। ਇਹ ਰੈਲੀ ਉਸੇ ਦਿਨ ਕਰਨ ਦੀ ਯੋਜਨਾ ਹੈ ਜਦੋਂ ਕਾਂਗਰਸੀ ਨੇਤਾ ਰਾਹੁਲ ਗਾਂਧੀ ਵੱਲੋਂ ਕੌਮੀ ਰਾਜਧਾਨੀ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ‘‘ਮਹਿੰਗਾਈ ਪਰ ਹੱਲਾ ਬੋਲ’’ ਰੈਲੀ ਨੂੰ ਸੰਬੋਧਨ ਕਰਨ ਦਾ ਪ੍ਰੋਗਰਾਮ ਹੈ। ਜੰਮੂ ਕਸ਼ਮੀਰ ਵਿੱਚ ਆਜ਼ਾਦ ਦੇ ਲਾਂਚ ਈਵੈਂਟ ਦਾ ਸਮਾਂ ਗਾਂਧੀ ਦੀ ਰੈਲੀ ਨਾਲ ਰਲਦਾ ਹੈ। ਇਹ ਦੇਖਣਾ ਹੋਵੇਗਾ ਕਿ ਸਾਬਕਾ ਕਾਂਗਰਸ ਪ੍ਰਧਾਨ ਦੇ ਦਿੱਲੀ ਦੇ ਰਾਮਲੀਲਾ ਮੈਦਾਨ ’ਚ ਪ੍ਰੋਗਰਾਮ ਨੂੰ ਸੰਬੋਧਨ ਕਰਨ ਵਾਲੇ ਦਿਨ ਜ਼ਿਆਦਾ ਉਹ (ਆਜ਼ਾਦ) ਕਾਂਗਰਸ ਖ਼ਿਲਾਫ਼ ਬੋਲਦੇ ਹਨ ਜਾਂ ਨਹੀਂ। ਦੱਸਣਯੋਗ ਹੈ ਕਿ ਆਜ਼ਾਦ ਨੇ ਕਿਹਾ ਹੈ ਕਿ ਉਨ੍ਹਾਂ ਦਾ ਅਸਤੀਫ਼ਾ ਸਿਰਫ਼ ‘‘ਸ਼ੁਰੂਆਤ’’ ਸੀ, ਜਿਸ ਤੋਂ ਇਹ ਲੱਗਦਾ ਹੈ ਕਿ ਉਹ ਅਗਲੇ ਦਿਨੀਂ ਗਾਂਧੀ ਪਰਿਵਾਰ ’ਤੇ ਹਮਲਾ ਤੇਜ਼ ਕਰਨਗੇ। -ਪੀਟੀਆਈ