ਵਾਸ਼ਿੰਗਟਨ: ਅਮਰੀਕਾ ਦਾ ਅਗਲਾ ਰਾਸ਼ਟਰਪਤੀ ਚੁਣੇ ਜਾਣ ’ਤੇ ਜੋਅ ਬਾਇਡਨ ਨੇ ਅੱਜ ਕਿਹਾ ਕਿ ਊਹ ਅਮਰੀਕੀਆਂ ਵਲੋਂ ਊਨ੍ਹਾਂ ਵਿੱਚ ਪ੍ਰਗਟਾਏ ਭਰੋਸੇ ਨਾਲ ਮਾਣ ਮਹਿਸੂਸ ਕਰਦੇ ਹਨ। ਬਾਇਡਨ ਨੇ ਟਵਿੱਟਰ ’ਤੇ ਲਿਖਿਆ, ‘‘ਅਮਰੀਕੀ ਲੋਕਾਂ ਵਲੋਂ ਪ੍ਰਗਟਾਏ ਭਰੋਸੇ ਨਾਲ ਮੈਂ ਅਤੇ ਊਪ ਰਾਸ਼ਟਰਪਤੀ ਚੁਣੀ ਗਈ ਕਮਲਾ ਹੈਰਿਸ ਖ਼ੁਦ ਨੂੰ ਸਨਮਾਨਿਤ ਮਹਿਸੂਸ ਕਰਦੇ ਹਾਂ। ਏਨੀਆਂ ਅਣਕਿਆਸੀਆਂ ਮੁਸ਼ਕਲਾਂ ਦੇ ਦੌਰ ਵਿੱਚ ਅਮਰੀਕੀਆਂ ਨੇ ਰਿਕਾਰਡ ਵੋਟਾਂ ਪਾਈਆਂ।’’ ਊਨ੍ਹਾਂ ਲਿਖਿਆ, ‘‘ਚੋਣ ਮੁਕੰਮਲ ਹੋਣ ਨਾਲ ਹੁਣ ਸਮਾਂ ਹੈ ਕਿ ਇੱਕ ਰਾਸ਼ਟਰ ਵਜੋਂ ਇਕੱਠੇ ਹੋ ਕੇ ਅਸੀਂ ਆਪਣੇ ਗੁੱਸੇ-ਗਿਲਿਆਂ ਅਤੇ ਬੀਤੀਆਂ ਦੁਸ਼ਵਾਰੀਆਂ ਨੂੰ ਪਿੱਛੇ ਛੱਡੀਏ। ਇਹ ਅਮਰੀਕਾ ਦੇ ਇਕਜੁਟ ਹੋਣ ਅਤੇ ਸੰਭਲਣ ਦਾ ਸਮਾਂ ਹੈ।’’ -ਰਾਇਟਰਜ਼