ਦੋਰਾਹਾ: ਇੱਥੇ ਅੱਜ ਗੁਰੂ ਨਾਨਕ ਨੈਸ਼ਨਲ ਕਾਲਜ ਵਿੱਚ ਕਰੀਅਰ ਗਾਈਡੈਂਸ ਅਤੇ ਕਾਊਂਸਲਿੰਗ ਬਿਊਰੋ ਵੱਲੋਂ ਵਿਦਿਆਰਥੀ ਸਰਵਪੱਖੀ ਵਿਕਾਸ ਪ੍ਰੋਗਰਾਮ ਅਧੀਨ ਲੜੀਵਾਰ ਪਸਾਰ ਭਾਸ਼ਣ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਲਈ ‘ਚੰਗੀ ਸ਼ਖਸੀਅਤ ਦੀ ਉਸਾਰੀ’ ਵਿਸ਼ੇ ਤੇ ਵਰਕਸ਼ਾਪ ਦਾ ਪ੍ਰਬੰਧ ਪ੍ਰਿੰਸੀਪਲ ਡਾ.ਨਿਰਲੇਪ ਕੌਰ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਡਾ.ਕਿਰਨ ਵਾਲੀਆ ਨੇ ਕਿਹਾ ਕਿ ਵਿਅਕਤੀ ਦੀ ਸ਼ਖ਼ਸੀਅਤ ਉਸਾਰਨ ਲਈ ਖੁਸ਼ ਰਹਿਣਾ, ਭਾਵਨਾਤਮਕ ਸਥਿਰਤਾ, ਸਰੀਰਕ ਤੇ ਮਾਨਸਿਕ ਤੰਦਰੁਸਤੀ, ਸੰਤੁਸ਼ਟ ਰਹਿਣਾ, ਜਾਗਰੂਕ ਰਹਿਣਾ ਆਦਿ ਗੁਣਾਂ ਦਾ ਹੋਣਾ ਲਾਜ਼ਮੀ ਹੈ। -ਪੱਤਰ ਪ੍ਰੇਰਕ