ਨਵੀਂ ਦਿੱਲੀ, 15 ਮਈ
ਪਲਾਜ਼ਮਾ ਥੈਰੇਪੀ ਕਰੋਨਾ ਲਾਗ ਦੇ ਮਰੀਜ਼ਾਂ ’ਚ ਗੰਭੀਰ ਲੱਛਣ ਘਟਾਉਣ ’ਚ ਅਸਰਦਾਰ ਨਹੀਂ ਪਾਈ ਗਈ ਅਤੇ ਇਸ ਨੂੰ ਕਲੀਨੀਕਲ ਮੈਨਜਮੈਂਟ ਗਾਈਡਲਾਈਨਜ਼ ਵਿੱਚੋਂ ਹਟਾਏ ਜਾਣ ਦੀ ਸੰਭਾਵਨਾ ਹੈ। ਇਹ ਜਾਣਕਾਰੀ ਅੱਜ ਅਧਿਕਾਰਤ ਸੂਤਰਾਂ ਵੱਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਕੋਵਿਡ-19 ਸਬੰਧੀ ਆਈਸੀਐੱਮਆਰ-ਨੈਸ਼ਨਲ ਟਾਕਸ ਫੋਰਸ ਦੀ ਸ਼ੁੱਕਰਵਾਰ ਨੂੰ ਹੋਈ ਮੀਟਿੰਗ ’ਚ ਇਸ ਦੇ ਸਾਰੇ ਮੈਂਬਰਾਂ ਨੇ ਕਈ ਕੇਸਾਂ ਵਿੱਚ ਇਸ ਦੇ ਅਸਰਦਾਰ ਅਤੇ ਢੁੱਕਵਾਂ ਨਾ ਪਾਏ ਜਾਣ ’ਤੇ ਇਸ ਨੂੰ ਬਾਲਗ ਕਰੋਨਾ ਮਰੀਜ਼ਾਂ ਦੇ ਇਲਾਜ ਲਈ ਕਲੀਨੀਕਲ ਮੈਨਜਮੈਂਟ ਗਾਈਡਲਾਈਨਜ਼ ਵਿੱਚੋਂ ਹਟਾਏ ਜਾਣ ਦੀ ਹਮਾਇਤ ਕੀਤੀ ਹੈ। ਉਨ੍ਹਾਂ ਮੁਤਾਬਕ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ਆਈਸੀਐੱਮਆਰ) ਵੱਲੋਂ ਇਸ ਸਬੰਧ ’ਚ ਜਲਦੀ ਹੀ ਇੱਕ ਐਡਵਾਈਜ਼ਰੀ ਜਾਰੀ ਕੀਤੀ ਜਾਵੇਗੀ। -ਏਜੰਸੀ