ਨਵੀਂ ਦਿੱਲੀ, 20 ਅਪਰੈਲ
ਦਿੱਲੀ ਹਾਈ ਕੋਰਟ ਨੇ ਅੱਜ ਕੇਂਦਰ ਨੂੰ ਕਿਹਾ ਹੈ ਕਿ ਕੌਮੀ ਰਾਜਧਾਨੀ ਵਿਚ ਕਰੋਨਾ ਮਰੀਜ਼ਾਂ ਨੂੰ ਲੋੜ ਅਨੁਸਾਰ ਆਕਸੀਜਨ ਨਹੀਂ ਮਿਲ ਰਹੀ, ਇਸ ਕਰ ਕੇ ਸਨਅਤ ਨੂੰ ਭੇਜੀ ਜਾਣ ਵਾਲੀ ਆਕਸੀਜਨ ਦੀ ਸਪਲਾਈ ਹਸਪਤਾਲਾਂ ਨੂੰ ਭੇਜੀ ਜਾਵੇ। ਜਸਟਿਸ ਵਿਪਨ ਸਾਂਘੀ ਤੇ ਰੇਖਾ ਪੱਲੀ ਦੇ ਬੈਂਚ ਨੇ ਕਿਹਾ ਕਿ ਇਸ ਵੇਲੇ ਕਰੋਨਾ ਕਾਰਨ ਮਨੁੱਖੀ ਜ਼ਿੰਦਗੀਆਂ ਖਤਰੇ ਵਿਚ ਹਨ ਪਰ ਸਨਅਤ ਆਕਸੀਜਨ ਦੀ ਸਪਲਾਈ ਬਾਰੇ ਹਾਲੇ ਇੰਤਜ਼ਾਰ ਕਰ ਸਕਦੀ ਹੈ ਪਰ ਮਰੀਜ਼ ਨਹੀਂ। ਬੈਂਚ ਨੇ ਕਿਹਾ ਕਿ ਇਹ ਵੀ ਸੁਣਨ ਵਿਚ ਆਇਆ ਹੈ ਕਿ ਗੰਗਾ ਰਾਮ ਹਸਪਤਾਲ ਵਿਚ ਡਾਕਟਰ ਕਰੋਨਾ ਮਰੀਜ਼ਾਂ ਨੂੰ ਲੋੜ ਅਨੁਸਾਰ ਆਕਸੀਜਨ ਨਹੀਂ ਲਾ ਰਹੇ ਕਿਉਂਕਿ ਇਥੇ ਆਕਸੀਜਨ ਦੀ ਕਮੀ ਬਣੀ ਹੋਈ ਹੈ। -ਪੀਟੀਆਈ