ਨਵੀਂ ਦਿੱਲੀ, 16 ਮਈ
ਕੇਂਦਰੀ ਸਿਹਤ ਮੰਤਰਾਲੇ ਨੇ ਅੱਜ ਦੱਸਿਆ ਕਿ ਕੋਵਿਡ-19 ਦੀਆਂ 1.84 ਕਰੋੜ ਡੋਜ਼ ਸੂਬਿਆਂ ਤੇ ਯੂਟੀਜ਼ ਕੋਲ ਇਸ ਵੇਲੇ ਮੌਜੂਦ ਹੈ ਤੇ 51 ਲੱਖ ਟੀਕੇ ਅਗਲੇ ਤਿੰਨ ਦਿਨਾਂ ਵਿਚ ਸੂਬਿਆਂ ਕੋਲ ਪੁੱਜ ਜਾਣਗੇ। ਕੇਂਦਰ ਹੁਣ ਤਕ ਸੂਬਿਆਂ ਨੂੰ 20 ਕਰੋੜ ਟੀਕੇ ਮੁਫਤ ਵਿਚ ਮੁਹੱਈਆ ਕਰਵਾ ਚੁੱਕਾ ਹੈ। -ਪੀਟੀਆਈ