ਨਵੀਂ ਦਿੱਲੀ, 27 ਫਰਵਰੀ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਐਤਵਾਰ ਨੂੰ ਟੈਲੀਵੀਜ਼ਨ ’ਤੇ ਦਿੱਤੇ ਸੁਨੇਹੇ ਦੌਰਾਨ ਦੇਸ਼ ਦੇ ਵਿਸ਼ੇਸ਼ ਸੁਰੱਖਿਆਂ ਦਲਾਂ ਨੂੰ ਸਰਾਹਿਆ ਹੈ ਜੋ ਨਾਇਕਾਂ ਵਾਂਗ ਆਪਣੀਆਂ ਮਿਲਟਰੀ ਡਿਊਟੀਆਂ ਨਿਭਾਅ ਰਹੇ ਹਨ। ਉਨ੍ਹਾਂ ਨੇ ਸਪੈਸ਼ਲ ਅਪਰੇਸ਼ਨਜ਼ ਫੋਰਸਿਜ਼ ਦੇ ਸਾਲਾਨਾ ਦਿਵਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਰੂਸੀ ਸੁਰੱਖਿਆ ਦਲਾਂ ਨੇ ਜਾਨੀ ਨੁਕਸਾਨ ਦੇ ਬਾਜਵੂਦ ਯੂਕਰੇਨ ਵਿੱਚ ਜੰਗ ਤੇਜ਼ ਕਰ ਦਿੱਤੀ ਹੈ। ਕ੍ਰੈਮਲਿਨ ਨੇ ਇਸ ਜੰਗ ਦੌਰਾਨ ਕਿਸੇ ਜਾਨੀ ਨੁਕਸਾਨ ਦਾ ਐਲਾਨ ਨਹੀਂ ਕੀਤਾ ਹੈ ਹਾਲਾਂਕਿ ਦਾਗੇਸਤਾਨ ਦੀ ਖੇਤਰੀ ਸਰਕਾਰ ਦੇ ਮੁਖੀ ਨੇ ਹਾਲ ਹੀ ਵਿੱਚ ਮਾਰੇ ਗਏ ਪੈਰਾਟਰੂਪਰ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ। -ਆਈਏਐੱਨਐੱਸ