ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 29 ਅਕਤੂਬਰ
ਇਥੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਵੱਲੋਂ ਆਜ਼ਾਦੀ ਦੇ ਅੰਮ੍ਰਿਤ ਮਹਾ ਉਤਸਵ ਦੀ 75ਵੀਂ ਵਰ੍ਹੇਗੰਢ ਮੌਕੇ ਅੱਜ ਬਾਬੈਨ ਬਲਾਕ ਵਿੱਚ ਰੰਗੋਲੀ ਮੁਕਾਬਲੇ ਕਰਵਾਏ ਗਏ। ਇਸ ਮੌਕੇ ਮਹਿਲਾ ਤੇ ਬਾਲ ਵਿਕਾਸ ਅਧਿਕਾਰੀ ਬਾਬੈਨ ਕੁਸਮ ਕੰਬੋਜ ਤੇ ਆਂਗਨਵਾੜੀ ਸੁਪਰਵਾਈਜਰ ਪੁਸ਼ਪਾ ਸੈਣੀ ਦੀ ਅਗਵਾਈ ਵਿੱਚ ਕਰਵਾਏ ਇਸ ਰੰਗੋਲੀ ਮੁਕਾਬਲੇ ਵਿੱਚ ਵੱਖ-ਵੱਖ ਪਿੰਡਾਂ ਦੀਆਂ ਆਂਗਨਵਾੜੀ ਕਾਰਕੁਨਾਂ ਨੇ ਵਿਭਾਗ ਦੀਆਂ ਸਾਰੀਆਂ ਯੋਜਨਾਵਾਂ ਤੇ ਰੰਗੋਲੀਆਂ ਬਣਾਈਆਂ। ਜਿਨਾਂ ਦਾ ਮੁੱਖ ਉਦੇਸ਼ ਆਂਗਨਵਾੜੀ ਕਾਰਕੁਨਾਂ ਨੂੰ ਸਰਕਾਰੀ ਯੋਜਨਾਵਾਂ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਲਈ ਪ੍ਰੇਰਿਤ ਕਰਨਾ ਸੀ। ਮੁਕਾਬਲੇ ਵਿੱਚ ਪਿੰਡ ਕੰਦੋਲੀ ਦੀ ਸਰਜੰਤ ਕੌਰ ਨੇ ਸਭ ਤੋਂ ਸੋਹਣੀ ਰੰਗੋਲੀ ਬਣਾ ਕੇ ਪਹਿਲਾ ਸਥਾਨ ਹਾਸਲ ਕੀਤਾ। ਬੀੜ ਮੰਗੋਲੀ ਦੀ ਮਮਤਾ ਨੇ ਦੂਜਾ ਤੇ ਬਬੀਤਾ ਨੇ ਤੀਜਾ ਸਥਾਨ ਹਾਸਲ ਕੀਤਾ। ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਸੁਪਰਵਾਈਜ਼ਰ ਪੁਸ਼ਪਾ ਸੈਣੀ ਨੇ ਕਿਹਾ ਕਿ ਇਸ ਰੰਗੋਲੀ ਮੁਕਾਬਲੇ ਦਾ ਮੁੱਖ ਉਦੇਸ਼ ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਦੀ 75ਵੀਂ ਵਰ੍ਹੇਗੰਢ ਤੇ ਸਰਕਾਰੀ ਯੋਜਨਾਵਾਂ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰ ਉਨਾਂ ਦਾ ਲਾਭ ਆਮਜਨ ਤੱਕ ਪਹੁੰਚਾਉਣਾ ਹੈ। ਇਸ ਮੌਕੇ ਮਹਿਲਾ ਬਾਲ ਵਿਕਾਸ ਵਿਭਾਗ ਦੀ ਰੀਤੂ, ਕਪਿਲ, ਰਾਜਿੰਦਰ, ਪ੍ਰਦੀਪ ਤੇ ਕਈ ਆਗਂਨਵਾੜੀ ਕਾਰਕੁਨਾਂ ਮੌਜੂਦ ਸਨ।