ਨਵੀਂ ਦਿੱਲੀ: ਸੁਪਰੀਮ ਕੋਰਟ 31 ਅਕਤੂਬਰ ਨੂੰ ਉਸ ਪਟੀਸ਼ਨ ’ਤੇ ਸੁਣਵਾਈ ਕਰੇਗਾ ਜਿਸ ’ਚ ਚੋਣ ਕਮਿਸ਼ਨ ਨੂੰ ਬੈਲੇਟ ਪੇਪਰਾਂ ਤੇ ਈਵੀਐੱਮਜ਼ ’ਤੇ ਪਾਰਟੀ ਦਾ ਚੋਣ ਨਿਸ਼ਾਨ ਹਟਾ ਕੇ ਇਸ ਦੀ ਥਾਂ ਉਮੀਦਵਾਰਾਂ ਦੀ ਉਮਰ, ਵਿੱਦਿਅਕ ਯੋਗਤਾ ਤੇ ਤਸਵੀਰਾਂ ਲਾਉਣ ਦਾ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਹੈ। ਪਟੀਸ਼ਨ ’ਚ ਕਿਹਾ ਗਿਆ ਹੈ ਕਿ ਅਜਿਹੇ ਕਦਮ ਨਾਲ ਵੋਟਰਾਂ ਨੂੰ ਸਮਝਦਾਰ, ਮਿਹਨਤੀ ਤੇ ਇਮਾਨਦਾਰ ਉਮੀਦਵਾਰਾਂ ਨੂੰ ਵੋਟ ਤੇ ਹਮਾਇਤ ਮਿਲਣ ਤੋਂ ਇਲਾਵਾ ਟਿਕਟਾਂ ਦੀ ਵੰਡ ’ਚ ਸਿਆਸੀ ਪਾਰਟੀਆਂ ਦੀ ਹਾਈ ਕਮਾਨ ਦੀ ਮਨ ਮਰਜ਼ੀ ਨੂੰ ਠੱਲ੍ਹ ਪੈਣ ’ਚ ਮਦਦ ਮਿਲੇਗੀ। ਪਟੀਸ਼ਨ ’ਤੇ ਚੀਫ ਜਸਟਿਸ ਯੂਯੂ ਲਲਿਤ, ਜਸਟਿਸ ਐੱਸਆਰ ਭੱਟ ਤੇ ਜਸਟਿਸ ਬੇਲਾ ਐੱਮ ਤ੍ਰਿਵੇਦੀ ਦਾ ਬੈਂਚ ਸੁਣਵਾਈ ਕਰ ਸਕਦਾ ਹੈ। -ਪੀਟੀਆਈ