ਅੰਬਾਲਾ: ਧਨਾਨਾ ਪਿੰਡ ਦੇ 23 ਸਾਲਾ ਅਨਿਲ ਕੁਮਾਰ ਦੀ ਹੱਤਿਆ ਦੇ ਮਾਮਲੇ ਵਿੱਚ ਐੱਸਐੱਸਪੀ ਅੰਬਾਲਾ ਵੱਲੋਂ ਬਣਾਈ ਗਈ ਐੱਸਆਈਟੀ ਨੇ ਡੀਐੱਸਪੀ ਅੰਬਾਲਾ ਛਾਉਣੀ ਰਾਮ ਕੁਮਾਰ ਦੀ ਅਗਵਾਈ ਵਿੱਚ ਕਾਰਵਾਈ ਕਰਦਿਆਂ ਮੁਲਜ਼ਮ ਹਿਮਾਂਸ਼ੂ ਉਰਫ਼ ਮਾਂਸ਼ੂ, ਕਮਲਦੀਪ ਉਰਫ਼ ਕਮਲ ਨਿਵਾਸੀ ਪਟਵੀ ਥਾਣਾ ਪੰਜੋਖਰਾ ਸਾਹਿਬ, ਸੁਮੀਤ ਉਰਫ਼ ਵਿਸ਼ਾਲ ਨਿਵਾਸੀ ਪਿੰਡ ਤਸੜੌਲੀ ਥਾਣਾ ਪੰਜੋਖਰਾ ਸਾਹਿਬ ਅਤੇ ਇਕ ਮਹਿਲਾ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਅਦਾਲਤ ਦੇ ਹੁਕਮਾਂ ਅਨੁਸਾਰ ਤਿੰਨ ਜਣਿਆਂ ਦਾ ਚਾਰ ਦਿਨ ਦਾ ਪੁਲੀਸ ਰਿਮਾਂਡ ਮਨਜ਼ੂਰ ਹੋਇਆ ਹੈ ਜਦੋਂ ਕਿ ਮਹਿਲਾ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਅਨਿਲ ਕੁਮਾਰ ਦੀ ਲਾਸ਼ ਸ਼ਾਹਜ਼ਾਦਪੁਰ ਦੇ ਬੀਡੀਓ ਦਫਤਰ ਦੇ ਪਿਛੇ ਝਾੜੀਆਂ ਵਿਚੋਂ ਮਿਲੀ ਸੀ। ਉਸ ਦੀ ਬਾਈਕ ਵੀ ਕੋਲ ਹੀ ਖੜੀ ਸੀ ਅਤੇ ਮੋਬਾਈਲ ਟੁੱਟਾ ਹੋਇਆ ਸੀ।
-ਨਿੱਜੀ ਪੱਤਰ ਪ੍ਰੇਰਕ