ਗੁਰਦਾਸਪੁਰ(ਜਤਿੰਦਰ ਬੈਂਸ/ਕੇਪੀ ਸਿੰਘ): ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਮੰਗ ਸਬੰਧੀ ਸੰਯੁਕਤ ਕਿਸਾਨ ਮੋਰਚੇ ਦੇ ਅੰਦੋਲਨ ਦੀ ਹਮਾਇਤ ਵਿੱਚ ਇੱਕ ਜਥੇਬੰਦੀ ਵੱਲੋਂ ਸ਼ਹਿਰ ਦੇ ਤਿੱਬੜੀ ਰੋਡ ’ਤੇ ਸਥਿੱਤ ਰਿਲਾਇੰਸ ਨਾਲ ਸਬੰਧਤ ਟਰੈਂਡ ਮਾਲ ਸ਼ੋਅ ਰੂਮ ਬੰਦ ਕਰਵਾ ਦਿੱਤਾ ਗਿਆ। ਧਰਨਾਕਾਰੀਆਂ ਨੇ ਸ਼ੋਅ ਰੂਮ ਪ੍ਰਬੰਧਕਾਂ ਨੂੰ ਕਿਹਾ ਕਿ ਜਦੋਂ ਤੱਕ ਕਿਸਾਨ ਅੰਦੋਲਨ ਚੱਲ ਰਿਹਾ ਹੈ ਇਸ ਸ਼ੋਅ ਰੂਮ ਨੂੰ ਬੰਦ ਰੱਖਿਆ ਜਾਵੇ। ਮੌਕੇ ਦੀ ਨਜਾਕਤ ਨੂੰ ਵੇਖਦੇ ਪ੍ਰਬੰਧਕਾਂ ਨੇ ਸ਼ੋਅ ਰੂਮ ਨੂੰ ਬੰਦ ਰੱਖਣ ਦੀ ਸਹਿਮਤੀ ਦੇ ਦਿੱਤੀ।