ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 15 ਅਪਰੈਲ
ਦੁਰਾਣਾ ਲਾਗੇ ਵਾਪਰੇ ਸੜਕ ਹਾਦਸੇ ਵਿੱਚ ਸਾਹਿਬਪੁਰਾ ਪਿੰਡ ਦੀ ਐਕਟਿਵਾ ਸਵਾਰ ਗੁਰਵਿੰਦਰ ਕੌਰ (21) ਦੀ ਮੌਤ ਹੋ ਗਈ ਜਦੋਂ ਕਿ ਪਿੱਛੇ ਬੈਠੀ ਉਸ ਦੀ ਵੱਡੀ ਭੈਣ ਲਖਵਿੰਦਰ ਕੌਰ ਜ਼ਖ਼ਮੀ ਹੋ ਗਈ।
ਲਖਵਿੰਦਰ ਕੌਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਲੰਘੀ ਸ਼ਾਮ 5.45 ਵਜੇ ਜਦੋਂ ਉਹ ਦੁਰਾਣਾ ਪਿੰਡ ਤੋਂ ਦਵਾਈ ਲੈ ਕੇ ਵਾਪਸ ਸਾਹਿਬਪੁਰਾ ਵੱਲ ਆ ਰਹੀਆਂ ਸਨ ਤਾਂ ਪੈਟਰੋਲ ਪੰਪ ਲਾਗੇ ਡੰਪਰ ਚਾਲਕ ਨੇ ਇਕਦਮ ਕੱਟ ਮਾਰਦਿਆਂ ਉਨ੍ਹਾਂ ਦੇ ਸਕੂਟਰ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਸਕੂਟਰ ਚਲਾ ਰਹੀ ਉਸ ਦੀ ਛੋਟੀ ਭੈਣ ਗੁਰਵਿੰਦਰ ਕੌਰ ਦੇ ਉੱਪਰੋਂ ਡੰਪਰ ਦਾ ਟਾਇਰ ਲੰਘ ਗਿਆ ਹਾਦਸੇ ਵਿੱਚ ਗੁਰਵਿੰਦਰ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ।