ਪੱਤਰ ਪ੍ਰੇਰਕ
ਅਟਾਰੀ, 3 ਸਤੰਬਰ
ਪਟਨਾ ਹਾਈ ਕੋਰਟ ਦੇ ਜੱਜ ਅਰਵਿੰਦ ਸ੍ਰੀਵਾਸਤਵਾ ਨੇ ਅੱਜ ਪਰਿਵਾਰ ਸਮੇਤ ਭਾਰਤ-ਪਾਕਿਸਤਾਨ ਦੀਆਂ ਸਰਹੱਦੀ ਸੁਰੱਖਿਆ ਬਲਾਂ ਦੇ ਜਵਾਨਾਂ ਵਿਚਕਾਰ ਅਟਾਰੀ ਸਰਹੱਦ ’ਤੇ ਝੰਡਾ ਉਤਾਰਨ ਦੀ ਰਸਮ (ਰੀਟਰੀਟ ਸੈਰੇਮਨੀ) ਵੇਖੀ। ਇਸੇ ਤਰ੍ਹਾਂ ਅਟਾਰੀ ਸਰਹੱਦ ’ਤੇ ਪੁੱਜੇ ਫਰਾਂਸਿਸਕੋ ਟਿਉਡੋਰੋ ਮਰਡਾਨਾਡੋ ਜਨੇਵਾ ਦੇ ਰਿਪਬਲਿਕ ਆਫ ਏਕਨਾਡੋਰ ਰਾਜਦੂਤ ਨੇ ਪਰਿਵਾਰ ਸਮੇਤ ਅਟਾਰੀ ਸਰਹੱਦ ’ਤੇ ਰੀਟਰੀਟ ਸੈਰੇਮਨੀ ਵੇਖੀ।