ਚੰਡੀਗੜ੍ਹ, 26 ਨਵੰਬਰ
ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿਚ ਪਾਕਿਸਤਾਨ ਵਾਲੇ ਪਾਸਿਓਂ ਆਏ ਡਰੋਨ ਨੂੰ ਬੀਐੱਸਐੱਫ ਨੇ ਡੇਗ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਬੀਤੀ ਰਾਤ ਅੰਮ੍ਰਿਤਸਰ ਸ਼ਹਿਰ ਤੋਂ 34 ਕਿਲੋਮੀਟਰ ਦੱਖਣ-ਪੱਛਮ ਵਿੱਚ ਦਾਉਕੇ ਪਿੰਡ ਦੇ ਨੇੜੇ ਬੀਐੱਸਐੱਫ ਜਵਾਨਾਂ ਨੇ ਭਾਰਤੀ ਪਾਸੇ ਵੱਲ ਆਉਂਦੇ ਡਰੋਨ ‘ਤੇ ਗੋਲੀਬਾਰੀ ਕੀਤੀ। ਉਨ੍ਹਾਂ ਦੱਸਿਆ ਕਿ ਤਲਾਸ਼ੀ ਦੌਰਾਨ ਬੀਐੱਸਐੱਫ ਨੂੰ ਕਵਾਡਕਾਪਟਰ ਡੀਜੇਆਈ ਮੈਟ੍ਰਿਸ 300 ਆਰਟੀਕੇ (ਚੀਨੀ ਡਰੋਨ) ਨੁਕਸਾਨੀ ਹਾਲਤ ਵਿੱਚ ਮਿਲਿਆ।