ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 15 ਅਪਰੈਲ
ਏਸ਼ੀਅਨ ਕਲੱਬ ਵੱਲੋਂ ਗੋਲਡਨ ਜੁਬਲੀ ਰਾਸ਼ਨ ਵੰਡ ਸਮਾਗਮ ਸਰਾਭਾ ਨਗਰ ਵਿੱਚ ਕਰਵਾਇਆ ਗਿਆ। ਇਸ ਵਿੱਚ 31 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਵਿਧਾਇਕ ਗੁਰਪ੍ਰੀਤ ਗੋਗੀ ਹਾਜ਼ਰ ਹੋਏ। ਕਲੱਬ ਦੇ ਮੁਖੀ ਸੁਖਮਿੰਦਰ ਸਿੰਘ ਨੇ ਵਿਧਾਇਕ ਗੋਗੀ ਅਤੇ ਹੋਰ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਉਨ੍ਹਾਂ ਕਲੱਬ ਦੀਆਂ ਗਤੀਵਿਧੀਆਂ ’ਤੇ ਚਾਨਣਾ ਪਾਇਆ।
ਡਾ. ਪਰਵਿੰਦਰ ਕੌਰ ਅਤੇ ਡਾ ਰੁਚਿਕਾ ਮਹਾਜਨ ਨੇ ਦੱਸਿਆ ਕਿ ਕਲੱਬ ਦੇ ਸਹਿਯੋਗ ਨਾਲ ਉਨ੍ਹਾਂ ਵੱਲੋਂ ਮੁਫ਼ਤ ਜਾਂਚ ਕੈਂਪ ਵੀ ਲਗਾਏ ਜਾਂਦੇ ਹਨ। ਇਸ ਮੌਕੇ ਡਾ. ਬਲਬੀਰ ਸਿੰਘ ਸ਼ਾਹ, ਪ੍ਰੀਤ ਕਿਰਨ, ਨਵੀਨ ਸ਼ਰਮਾ, ਲਲਿਤਾ ਲਾਂਬਾ, ਡਾ. ਪਰਵਿੰਦਰ, ਰਾਖੀ ਸ਼ਰਮਾ ਅਤੇ ਵਿਧਾਇਕ ਗੋਗੀ ਨੇ ਹੋਣਹਾਰ ਵਿਦਿਆਰਥਣਾਂ ਹਰਸ਼ਿਤਾ, ਗੁਰਲੀਨ ਅਤੇ ਸਹਿਜ ਦਾ ਸੋਨ ਤਗਮੇ ਨਾਲ ਸਨਮਾਨ ਕੀਤਾ। ਇਸ ਮੌਕੇ ਰਾਹੁਲ ਕੁਮਾਰ, ਹਰਪ੍ਰੀਤ ਸਿੰਘ ਅਤੇ ਵੀਕੇ ਸ਼ਰਮਾ, ਉਪਦੀਪ, ਅਦਿੱਤਿਆ ਸ਼ੁਕਲਾ, ਹਰਦੀਪ ਸਿੰਘ ਤੇ ਸਤਵੰਤ ਸਿੰਘ ਮਠਾਰੂ ਵੀ ਹਾਜ਼ਰ ਸਨ।