ਜੰਮੂ, 10 ਨਵੰਬਰ
ਜੰਮੂ ਕਸ਼ਮੀਰ ਦੇ ਜ਼ਿਲ੍ਹਾ ਪੁਣਛ ਵਿੱਚ ਕੰਟਰੋਲ ਰੇਖਾ ਨੇੜੇ ਤਿੰਨ ਸੈਕਟਰਾਂ ਵਿੱਚ ਪਾਕਿਸਤਾਨ ਫੌਜ ਨੇ ਮੂਹਰਲੀਆਂ ਚੌਕੀਆਂ ਨੂੰ ਨਿਸ਼ਾਨਾ ਬਣਾਉਂਦਿਆਂ ਭਾਰੀ ਗੋਲਾਬਾਰੀ ਕੀਤੀ। ਭਾਰਤੀ ਫੌਜ ਨੇ ਇਸ ਦਾ ਕਰਾਰਾ ਜਵਾਬ ਦਿੱਤਾ। ਰੱਖਿਆ ਤਰਜਮਾਨ ਅਨੁਸਾਰ ਸਵੇਰੇ ਕਰੀਬ 10:30 ਵਜੇ ਜ਼ਿਲ੍ਹਾ ਪੁਣਛ ਦੇ ਸ਼ਾਹਪੁਰ, ਕਿਰਨੀ ਅਤੇ ਕਸਬਾ ਵਿੱਚ ਪਾਕਿਸਤਾਨ ਫੌਜ ਨੇ ਗੋਲੀਬੰਦੀ ਦੀ ਊਲੰਘਣਾ ਕਰਦਿਆਂ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਕੀਤੀ ਅਤੇ ਮੋਰਟਾਰ ਦਾਗੇ, ਜਿਸ ਦਾ ਭਾਰਤੀ ਫੌਜ ਨੇ ਜਵਾਬ ਦਿੱਤਾ। ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। -ਪੀਟੀਆਈ