ਪੱਤਰ ਪ੍ਰੇਰਕ
ਮਾਨਸਾ, 1 ਫਰਵਰੀ
ਇੱਥੇ ਮਾਨਸਾ ਪੁਲੀਸ ਨੇ ਟਰੈਕਟਰ-ਟਰਾਲੀ ਚੋਰੀ ਕਰਨ ਵਾਲੇ ਇੱਕ ਵਿਅਕਤੀ ਨੂੰ ਕਾਬੂ ਕਰਕੇ 2 ਟਰੈਕਟਰ ਅਤੇ ਇੱਕ ਟਰਾਲੀ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਪੁਲੀਸ ਅਨੁਸਾਰ ਬਰਾਮਦ ਕੀਤੇ ਮਾਲ ਦੀ ਕੁੱਲ ਮਾਲੀਤੀ 7 ਲੱਖ ਰੁਪਏ ਬਣਦੀ ਹੈ। ਸੀਨੀਅਰ ਕਪਤਾਨ ਪੁਲੀਸ ਦੀਪਕ ਪਾਰੀਕ ਨੇ ਦੱਸਿਆ ਕਿ ਥਾਣਾ ਸਿਟੀ-2 ਮਾਨਸਾ ਦੀ ਪੁਲੀਸ ਪਾਰਟੀ ਗਸ਼ਤ ਦੌਰਾਨ ਨੇੜੇ ਬੱਸ ਅੱਡਾ ਮਾਨਸਾ ਮੌੌਜੂਦ ਸੀ ਤਾਂ ਇਤਲਾਹ ਮਿਲੀ ਕਿ ਮੁਲਜ਼ਮ ਚੋਰੀ ਕਰਨ ਦਾ ਆਦੀ ਹੈ, ਜੋੋ ਅੱਜ ਚੋੋਰੀ ਕੀਤੇ ਟਰੈਕਟਰ-ਟਰਾਲੀ ਨੂੰ ਵੇਚਣ ਲਈ ਲੈ ਕੇ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਵਿਰੁੱਧ ਕੇਸ ਦਰਜ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਡੀਐੱਸਪੀ ਮਾਨਸਾ ਗੋਬਿੰਦਰ ਸਿੰਘ ਦੀ ਨਿਗਰਾਨੀ ਹੇਠ ਪੁਲੀਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਮੌੌਕੇ ’ਤੇ ਨਾਕਾਬੰਦੀ ਕਰਕੇ ਮੁਲਜ਼ਮ ਕੁਲਵਿੰਦਰ ਸਿੰਘ ਉਰਫ ਭਿੰਦੀ ਨੂੰ ਕਾਬੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਕੋਲੋਂ 1 ਟਰੈਕਟਰ ਮਾਰਕਾ ਆਈਸ਼ਰ ਰੰਗ ਲਾਲ ਨੰ:ਪੀਬੀ.13ਬੀਡੀ-8273 ਸਮੇਤ ਟਰਾਲੀ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਵਿਅਕਤੀ ਦੀ ਮੁਢਲੀ ਪੁੱਛਗਿੱਛ ਅਤੇ ਉਸ ਦੀ ਨਿਸ਼ਾਨਦੇਹੀ ’ਤੇ ਚੋੋਰੀ ਦਾ ਇੱਕ ਹੋੋਰ ਟਰੈਕਟਰ ਮਾਰਕਾ ਆਈਸ਼ਰ ਰੰਗ ਲਾਲ ਬਿਨਾਂ ਨੰਬਰੀ ਬਰਾਮਦ ਕਰਕੇ ਕਬਜ਼ੇ ਵਿੱਚ ਲਿਆ ਗਿਆ। ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ।