ਖੇਤਰੀ ਪ੍ਰਤੀਨਿਧ
ਪਟਿਆਲਾ, 30 ਅਕਤੂਬਰ
ਅੱਜ ਇਥੇ ਸੇਵਕ ਸ਼ਾਪਿੰਗ ਪਲਾਜ਼ਾ 22 ਨੰਬਰ ਰੇਲਵੇ ਫਾਟਕ ’ਤੇ ਸੇਵਕ ਸਿੰਘ, ਚਰਨਜੀਤ ਸਿੰਘ ਜੱਜ, ਅਮਰਿੰਦਰ ਸਿੰਘ ਤੇ ਪਰਮਜੀਤ ਸਿੰਘ ਦੇ ਪਰਿਵਾਰ ਵੱਲੋਂ ‘ਹਿਊਮਨ ਰਾਇਟਸ ਮਿਸ਼ਨ ਪ੍ਰੋਟੈਕਸ਼ਨ’ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਾਇਆ। ਕੈਂਪ ਦਾ ਉਦਘਾਟਨ ਇੰਪਰੂਵਮੈਂਟ ਟਰੱਸਟ ਪਟਿਆਲਾ ਦੇ ਚੇਅਰਮੈਨ ਮੇਘਚੰਦ ਸ਼ੇਰਮਾਜਰਾ ਨੇ ਕੀਤੀ। ਇਸ ਮੌਕੇ ਮੁਲਾਜ਼ਮ ਵਿੰਗ ਦੇ ਸੂਬਾਈ ਮੀਤ ਪ੍ਰਧਾਨ ਬਚਿੱਤਰ ਸਿੰਘ ਅਤੇ ‘ਭੁਪਿੰਦਰਾ ਰੋਡ ਮਾਰਕੀਟ ਵੈਲਫੇਅਰ ਐਸੋਸੀਏਸ਼ਨ’ ਦੇ ਨੁਮਾਇੰਦਿਆਂ ਸਮੇਤ 45 ਜਣਿਆ ਵੱਲੋਂ ਖ਼ੂਨਦਾਨ ਕੀਤਾ ਗਿਆ।
ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਰਾਕੇਸ਼ ਗੁਪਤਾ, ਮੁਲਾਜ਼ਮ ਵਿੰਗ ਦੇ ਸੂਬਾਈ ਮੀਤ ਪ੍ਰਧਾਨ ਬਚਿੱਤਰ ਸਿੰਘ, ਐਡਵੋਕੇਟ ਅਮਿਤ ਜੈਨ, ਜਗਦੀਸ਼ ਸਾਹਨੀ, ਹਰਭਗਵਾਨ ਸਿੰਘ ਬਾਠ ਅਤੇ ਰਾਜਿੰਦਰ ਮੋਹਨ ਨੇ ਵੀ ਭਾਗ ਲਿਆ। ਇਸ ਮੌਕੇ ‘ਭੁਪਿੰਦਰਾ ਰੋਡ ਮਾਰਕੀਟ ਵੈਲਫੇਅਰ ਐਸੋਸੀਏਸ਼ਨ’ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਸਮੇਤ ਕਈ ਹੋਰਨਾ ਨੇ ਵੀ ਖ਼ੂਨਦਾਨ ਕਰਕੇ ਪਰ ਉਪਰਕਾਰ ਕੀਤਾ। ਇਸ ਮੌਕੇ ਸੇਵਕ ਸਿੰਘ ਦੇ ਪਰਿਵਾਰ ਵੱਲੋਂ ਲੰਗਰ ਦੀ ਸੇਵਾ ਨਿਭਾਈ ਗਈ।