ਰਤੀਆ: ਪਿੰਡ ਨਥਵਾਨ ਦੇ ਨਿਵਾਸੀ ਸੰਦੀਪ ਨੇ ਪੁਲੀਸ ਨੂੰ ਇੱਕ ਦਰਖ਼ਾਸਤ ਦੇ ਕੇ ਆਪਣੇ ਚਾਚੇ ਨੂੰ ਪਾਗਲਖਾਨੇ ਭੇਜਣ ਦੀ ਮੰਗ ਕੀਤੀ ਹੈ। ਪੱਪੂ ਰਾਮ ਨੇ ਦੱਸਿਆ ਕਿ ਉਸ ਦਾ ਚਾਚਾ ਪੱਪੂ ਰਾਮ ਜੋ ਕਿ ਕਾਫੀ ਦਿਨਾਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੈ ਅਤੇ ਇਸ ਮਾਨਸਿਕ ਪ੍ਰੇਸ਼ਾਨੀ ਕਾਰਨ ਉਹ ਪਾਗਲਾਂ ਵਰਗੀਆਂ ਹਰਕਤਾਂ ਕਰਦਾ ਰਹਿੰਦਾ ਹੈ। ਉਸਨੇ ਦੱਸਿਆ ਕਿ ਉਸ ਨੇ ਆਪਣੇ ਲੜਕੇ ਨੂੰ ਵੀ ਜਾਨ ਤੋਂ ਮਾਰ ਦਿੱਤਾ ਸੀ ਅਤੇ ਹੁਣ ਵੀ ਆਂਢ ਗੁਆਂਢ ਦੇ ਬੱਚਿਆਂ ਦੇ ਮਗਰ ਪੈ ਜਾਦਾਂ ਹੈ। ਉਨ੍ਹਾ ਮੰਗ ਕੀਤੀ ਕਿ ਪੁਲੀਸ ਦੇ ਦਖਲ ਨਾਲ ਉਸਨੂੰ ਫਤਿਹਾਬਾਦ ਦੇ ਪਾਗਲਖਾਨੇ ਵਿੱਚ ਭਜਿਆ ਜਾਵੇ। -ਪੱਤਰ ਪ੍ਰੇਰਕ