ਦੋਹਾ, 15 ਜੂਨ
ਵਿਦੇਸ਼ ਮੰਤਰੀ ਐਸ਼ ਜੈਸ਼ੰਕਰ ਨੇ ਮੰਗਲਵਾਰ ਨੂੰ ਕਤਰ ਦੇ ਵਿਦੇਸ਼ ਅਤੇ ਰੱਖਿਆ ਮੰਤਰੀਆਂ ਨਾਲ ਮੁਲਾਕਾਤ ਕੀਤੀ ਅਤੇ ਦੁਵੱਲੇ ਸਹਿਯੋਗ ਅਤੇ ਕੌਮਾਂਤਰੀ ਖੇਤਰੀ ਮੁੱਦਿਆਂ ’ਤੇ ਚਰਚਾ ਕੀਤੀ। ਇਹ ਇਕ ਹਫ਼ਤੇ ਅੰਦਰ ਵਿਦੇਸ਼ ਮੰਤਰੀ ਦਾ ਖਾੜੀ ਮੁਲਕ ਦਾ ਦੂਜਾ ਦੌਰਾ ਹੈ। ਜੈਸ਼ੰਕਰ ਨੇ ਕੀਨੀਆ ਦੇ ਆਗੁੂਆਂ ਨਾਲ ਹਿੰਦ ਪ੍ਸ਼ਾਂਤ ਖੇਤਰ ਵਿੱਚ ਸੁਰੱਖਿਆ ਹਾਲਾਤ ਸਮੇਤ ਕੌਮਾਂਤਰੀ ਖੇਤਰੀ ਮੁੱਦਿਆਂ ’ਤੇ ਚਰਚਾ ਕਰਨ ਦੇ ਇਕ ਦਿਨ ਬਾਅਦ ਦੋਹਾ ਵਿੱਚ ਆਪਣੇ ਹਮਰੁਤਬਾ ਮੁਹੰਮਦ ਬਿਨ ਅਬਦੁਲਰਹਿਮਾਨ ਅਲ ਥਾਨੀ ਨਾਲ ਮੁਲਾਕਾਤ ਕੀਤੀ, ਜੋ ਕਤਰ ਦੇ ਉਪ ਪ੍ਰਧਾਨ ਮੰਤਰੀ ਵੀ ਹਨ। ਉਨ੍ਹਾਂ ਟਵੀਟ ਵਿੱਚ ਕਿਹਾ, ‘‘ਦੋਹਾ ਵਿੱਚ ਅੱਜ ਕਤਰ ਦੇ ਉਪ ਪ੍ਰਧਾਨ ਮੰਤਰੀ ਮੁਹੰਮਦ ਬਿਨ ਅਬਦੁਲਰਹਿਮਾਨ ਅਲ ਥਾਨੀ ਨਾਲ ਚੰਗੀ ਮੁਲਾਕਾਤ ਹੋਈ। ਕੋਵਿਡ ਦੀ ਦੂਜੀ ਲਹਿਰ ਦੌਰਾਨ ਕਤਰ ਵੱਲੋਂ ਦਿਖਾਈ ਇਕਜੁੱਟਤਾ ਦੀ ਸ਼ਲਾਘਾ ਕੀਤੀ। ਦੁਵੱਲੇ ਸਹਿਯੋਗ ’ਤੇ ਚਰਚਾ ਕੀਤੀ ਅਤੇ ਖੇਤਰੀ ਮੁੱਦਿਆਂ ’ਤੇ ਆਪਣੀ ਰਾਏ ਸਾਂਝੀ ਕੀਤੀ।’’-ਏਜੰਸੀ