ਨਵੀਂ ਦਿੱਲੀ, 16 ਜੂਨ
ਟਵਿੱਟਰ ਨੂੰ ਹੁਣ ਭਾਰਤ ਦੇ ਨਵੇਂ ਆਈਟੀ ਨਿਯਮਾਂ ਦੀ ਪਾਲਣਾ ਨਾ ਕਰਨਾ ਭਾਰੀ ਪੈ ਗਿਆ ਹੈ। ਦੇਸ਼ ਵਿਚ ਟਵਿੱਟਰ ਨੂੰ ਮਿਲਦੀ ਕਾਨੂੰਨੀ ਸੁਰੱਖਿਆ ਖ਼ਤਮ ਹੋ ਗਈ ਹੈ। ਹੁਣ ਜਦੋਂ ਤੱਕ ਟਵਿੱਟਰ ਨਿਯਮਾਂ ਨੂੰ ਲਾਗੂ ਨਹੀਂ ਕਰਦਾ, ਇਸ ਨੂੰ ਕਾਨੂੰਨੀ ਸੁਰੱਖਿਆ ਨਹੀਂ ਮਿਲੇਗੀ। ਸਰਕਾਰ ਨੇ 25 ਮਈ ਨੂੰ ਨਵੇਂ ਨਿਯਮ ਲਾਗੂ ਕੀਤੇ ਸਨ। ਹੁਣ ਟਵਿੱਟਰ ਭਾਰਤੀ ਕਾਨੂੰਨਾਂ ਅਧੀਨ ਹੈ ਅਤੇ ਇਸ ਨੂੰ ਕਿਸੇ ਵੀ ‘ਇਤਰਾਜ਼ਯੋਗ’ ਸਮੱਗਰੀ ਲਈ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ।