ਰਣਬੀਰ ਸਿੰਘ ਮਿੰਟੂ
ਚੇਤਨਪੁਰਾ, 10 ਨਵੰਬਰ
ਗੁਰਦੁਆਰਾ ਗੁਰੂ ਕਾ ਬਾਗ਼ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 100 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਸਥਾਪਨਾ ਦਿਵਸ ਮਨਾਇਆ ਗਿਆ। ਇਸ ਮੌਕੇ ਪਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਰਖਵਾਏ ਗਏ ਅਖੰਡ ਪਾਠ ਦੇ ਭੋਗ ਪਾਏ ਗਏ। ਗੁਰਮਤਿ ਸਮਾਗਮ ਦੌਰਾਨ ਭਾਈ ਜੁਝਾਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਦਲਜੀਤ ਸਿੰਘ ਢਾਡੀ, ਭਾਈ ਤਰਸੇਮ ਸਿੰਘ ਕਵੀਸ਼ਰ ਅਤੇ ਪ੍ਰਚਾਰਕ ਭਾਈ ਮਨਦੀਪ ਸਿੰਘ ਝੰਡੇਰ ਤੇ ਹੋਰ ਰਾਗੀ ਢਾਡੀ ਜਥਿਆਂ ਨੇ ਗੁਰੂ ਦਾ ਜਸ ਗਾਇਆ।
ਇਸ ਮੌਕੇ ਪੁੱਜੇ ਇਸਤਰੀ ਅਕਾਲੀ ਦਲ ਦੀ ਸੂਬਾਈ ਆਗੂ ਡਾ. ਅਵਤਾਰ ਕੌਰ ਅਜਨਾਲਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਦਕਾ ਅੱਜ ਸਿੱਖੀ ਦਾ ਪ੍ਰਚਾਰ ਤੇ ਪਸਾਰ ਪੂਰੀ ਦੁਨੀਆਂ ਵਿੱਚ ਫੈਲਿਆ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਸਵਰਨ ਕੋਰ ਤੇੜਾ, ਜਥੇਦਾਰ ਕੁਲਦੀਪ ਸਿੰਘ, ਸਰਕਲ ਪ੍ਰਧਾਨ ਸ਼ਵਿੰਦਰ ਸਿੰਘ, ਜਥੇਦਾਰ ਬਲਦੇਵ ਸਿੰਘ, ਬਾਪੂ ਕ੍ਰਿਪਾਲ ਸਿੰਘ, ਬ੍ਰਹਮ ਸਿੰਘ ਝੰਡੇਰ, ਸੱਤ ਕੰਦੋਵਾਲੀ, ਬਾਊ ਝੰਡੇਰ, ਸੋਨੂੰ ਖਤਰਾਏ ਕਲਾਂ, ਜਗਜੀਤ ਸਿੰਘ, ਮੈਨਜਰ ਹਰਵਿੰਦਰ ਸਿੰਘ, ਬਾਊ ਸੰਗਤਪੁਰਾ, ਹੈੱਡ ਗ੍ਰੰਥੀ ਬਾਬਾ ਮਲਕੀਤ ਸਿੰਘ, ਕੁਲਦੀਪ ਸਿੰਘ ਫ਼ੌਜੀ, ਅਮਰੀਕ ਸਿੰਘ ਸਰਪੰਚ ਤਲਵੰਡੀ, ਡਾ. ਗੁਰਪ੍ਰੀਤ ਸਿੰਘ ਮਹਿਲਾਂਵਾਲਾ, ਬਾਬਾ ਅਨੂਪ ਸਿੰਘ, ਗੁਰਲਾਲ ਸਿੰਘ, ਹਰਭਾਲ ਸਿੰਘ ਪੰਚ ਹਾਜ਼ਰ ਸਨ। ਗੁਰਦੁਆਰੇ ਦੇ ਮੈਨੇਜਰ ਤੇ ਸਮੂਹ ਸਟਾਫ਼ ਨੇ ਆਏ ਜਥੇ ਤੇ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ।