ਪੱਤਰ ਪ੍ਰੇਰਕ
ਮੁਕੇਰੀਆਂ, 7 ਸਤੰਬਰ
ਸੂਬੇ ਦੇ ਮੁਲਾਜ਼ਮਾਂ ਦੀ ਸਿਰਮੌਰ ਜੱਥੇਬੰਦੀ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਪਸਸਫ) ਦੇ ਬਲਾਕ ਮੁਕੇਰੀਆਂ ਦੀ ਚੋਣ ਪ੍ਰਿੰਸੀਪਲ ਅਮਨਦੀਪ ਸ਼ਰਮਾ ਦੀ ਅਗਵਾਈ ਹੇਠ ਕੀਤੀ ਗਈ। ਇਸ ਮੌਕੇ ਬਲਾਕ ਪ੍ਰਧਾਨ ਮਨਜੀਤ ਸਿੰਘ, ਜਨਰਲ ਸਕੱਤਰ ਰਛਪਾਲ ਸਿੰਘ ਨੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਵੀ ਪਿਛਲੀਆਂ ਸਰਕਾਰਾਂ ਦੇ ਨਕਸ਼ੇ ਕਦਮ ਤੇ ਤੁਰ ਪਈ ਹੈ। ਇਸ ਮੌਕੇ ਬਲਾਕ ਦੀ ਨਵੀਂ ਚੁਣੀ ਕਮੇਟੀ ਦੇ ਪ੍ਰਧਾਨ ਲੈਕਚਰਾਰ ਮਨਜੀਤ ਸਿੰਘ (ਸਿੱਖਿਆ ਵਿਭਾਗ) ਸੀਨੀਅਰ ਮੀਤ ਪ੍ਰਧਾਨ ਸੁਖਵਿੰਦਰ ਕੌਰ (ਆਸ਼ਾ ਵਰਕਰ), ਲੈਕਚਰਾਰ ਰਛਪਾਲ ਸਿੰਘ ਜਨਰਲ ਸਕੱਤਰ (ਸਿੱਖਿਆ ਵਿਭਾਗ), ਰਿਸ਼ਵ ਦੇਵ ਸੀਨੀਅਰ ਮੀਤ ਪ੍ਰਧਾਨ (ਸਿੱਖਿਆ ਵਿਭਾਗ), ਵਰਿੰਦਰਪਾਲ ਸਿੰਘ ਮੀਤ ਪ੍ਰਧਾਨ (ਨਹਿਰੀ ਪਟਵਾਰੀ), ਕੁਲਦੀਪ ਕੌਰ ਮੀਤ ਪ੍ਰਧਾਨ (ਮਿਡ-ਡੇਅ ਮੀਲ ਵਰਕਰ), ਲੈਕਚਰਾਰ ਬਲਵਿੰਦਰ ਟਾਕ ਮੀਤ ਪ੍ਰਧਾਨ (ਸਿੱਖਿਆ ਵਿਭਾਗ), ਲੈਕਚਰਾਰ ਜਸਵੰਤ ਸਿੰਘ ਸੀਨੀਅਰ ਮੀਤ ਪ੍ਰਧਾਨ (ਸਿੱਖਿਆ ਵਿਭਾਗ), ਲੈਕਚਰਾਰ ਪ੍ਰਮੋਧ ਸਿੰਘ ਸੀਨੀਅਰ ਮੀਤ ਪ੍ਰਧਾਨ (ਸਿੱਖਿਆ ਵਿਭਾਗ), ਹਰਮਿੰਦਰ ਸਿੰਘ ਮੀਤ ਸਕੱਤਰ (ਪੰਚਾਇਤ ਸੈਕਟਰੀ), ਬਲਵਿੰਦਰ ਸਿੰਘ ਕੰਪਿਊਟਰ ਫੈਕਲਟੀ ਮੀਤ ਸਕੱਤਰ (ਸਿੱਖਿਆ ਵਿਭਾਗ) ਆਦਿ ਅਹੁਦੇਦਾਰ ਚੁਣੇ ਗਏ।