ਰਾਜਪੁਰਾ (ਪੱਤਰ ਪ੍ਰੇਰਕ): ਸਿਟੀ ਪੁਲੀਸ ਨੇ 5 ਵਿਅਕਤੀਆਂ ਨੂੰ ਹਜ਼ਾਰਾਂ ਰੁਪਏ ਦੀ ਜੂਆ ਰਾਸ਼ੀ ਸਮੇਤ ਕਾਬੂ ਕੀਤਾ ਹੈ। ਥਾਣਾ ਸਿਟੀ ਨੇ ਦੱਸਿਆ ਇੱਕ ਸੂਚਨਾ ਦੇ ਆਧਾਰ ’ਤੇ ਸਮੇਤ ਪੁਲੀਸ ਪਾਰਟੀ ਸਤਿਕਾਰ ਕਲੋਨੀ ਰਾਜਪੁਰਾ ਦੇ ਪਾਰਕ ਵਿੱਰ ਛਾਪਾ ਮਾਰ ਕੇ ਉਥੇ ਬੈਠੇ ਜੂਆ ਖੇਡ ਰਹੇ 5 ਵਿਅਕਤੀਆਂ ਰਾਜਿੰਦਰ ਕੁਮਾਰ, ਅਨਿਲ ਕੁਮਾਰ, ਇੰਦਰ ਸਿੰਘ , ਸੁਖਵਿੰਦਰ ਸਿੰਘ ਅਤੇ ਗੁਰਪਾਲ ਸਿੰਘ੍ਹ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 65 ਹਜ਼ਾਰ ਰੁਪਏ ਦੀ ਜੂਆ ਰਾਸ਼ੀ ਬਰਾਮਦ ਕੀਤੀ ਹੈ। ਇਨ੍ਹਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।