ਤਰਨ ਤਾਰਨ: ਪੰਜ ਦਿਨ ਪਹਿਲਾਂ ਤਰਨ ਤਾਰਨ ਤੋਂ ਇਕ ਨਾਬਾਲਗ ਲੜਕੀ ਨੂੰ ਅਗਵਾ ਕਰਨ ਖ਼ਿਲਾਫ਼ ਸਥਾਨਕ ਥਾਣਾ ਸਿਟੀ ਦੀ ਪੁਲੀਸ ਨੇ ਸ਼ਹਿਰ ਦੀ ਜਸਵੰਤ ਸਿੰਘ ਆਬਾਦੀ ਦੇ ਵਾਸੀ ਰੋਹਿਤ ਉਰਫ ਬੱਬੋ ਖਿਲਾਫ਼ ਕੇਸ ਦਰਜ ਕੀਤਾ ਹੈ| ਪੀੜਤ ਲੜਕੀ ਦੇ ਪਿਤਾ ਨੇ ਪੁਲੀਸ ਨੂੰ ਕੀਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦੀ 14 ਸਾਲ ਦੀ ਲੜਕੀ ਪੰਜ ਦਿਨ ਪਹਿਲਾਂ ਸ਼ਾਮ ਨੂੰ ਘਰੋਂ ਸ਼ਹਿਰ ਦੀ ਮਾਰਕੀਟ ਤੋਂ ਸੌਦਾ ਲੈਣ ਲਈ ਗਈ ਸੀ, ਜਿਸ ਨੂੰ ਮੁਲਜ਼ਮ ਰੋਹਿਤ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਅਗਵਾ ਕਰ ਕੇ ਲੈ ਗਿਆ| ਪੁਲੀਸ ਅਧਿਕਾਰੀ ਏਐੱਸਆਈ ਨਰਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ| -ਪੱਤਰ ਪ੍ਰੇਰਕ