ਨਵੀਂ ਦਿੱਲੀ, 30 ਨਵੰਬਰ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪਾਰਟੀ ਵਰਕਰਾਂ ਅਤੇ ਆਮ ਲੋਕਾਂ ਨੂੰ ਤਿੰਨ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਹੱਕ ਵਿੱਚ ਖੜ੍ਹੇ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ‘ਸੱਚ ਅਤੇ ਝੂਠ’ ਦੀ ਲੜਾਈ ਹੈ, ਜਿਸ ਵਿੱਚ ਸਭਨਾਂ ਨੂੰ ਅੰਨਦਾਤਿਆਂ ਦਾ ਸਾਥ ਦੇਣਾ ਚਾਹੀਦਾ ਹੈ। ਕਾਂਗਰਸੀ ਆਗੂ ਨੇ ਦੋਸ਼ ਲਾਇਆ, ‘‘ ਇਹ ਕਾਨੂੰਨ ਮੋਦੀ ਜੀ ਦੇ ਦੋ-ਤਿੰਨ ਦੋਸਤਾਂ ਲਈ ਹਨ, ਕਿਸਾਨ ਤੋਂ ਚੋਰੀ ਕਰਨ ਦੇ ਕਾਨੂੰਨ ਹਨ। ’’ ਉਨ੍ਹਾਂ ਕਿਹਾ ,‘‘ਸਾਨੂੰ ਕਿਸਾਨਾਂ ਦੀ ਤਾਕਤ ਨਾਲ ਖੜ੍ਹਨਾ ਪਵੇਗਾ। ਸਾਨੂੰ ਇਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ। ’’ -ਏਜੰਸੀ