ਮੁੰਬਈ: ਅਬੂ ਧਾਬੀ ਤੋਂ ਮੁੰਬਈ ਲਈ ਵਿਸਤਾਰਾ ਦੀ ਉਡਾਣ ‘ਚ ਬਿਜ਼ਨਸ ਕਲਾਸ ਵਿੱਚ ਦਾਖਲ ਹੋਣ ਤੋਂ ਰੋਕੇ ਜਾਣ ‘ਤੇ ਇੱਕ ਮਹਿਲਾ ਯਾਤਰੀ ਨੇ ਕਥਿਤ ਤੌਰ ‘ਤੇ ਚਾਲਕ ਟੀਮ ਦੇ ਮੈਂਬਰ ਨੂੰ ਮੁੱਕਾ ਮਾਰਿਆ, ਹੋਰ ਮੁਲਾਜ਼ਮਾਂ ਨਾਲ ਝਗੜਾ ਤੇ ਦੁਰਵਿਹਾਰ ਕੀਤਾ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਘਟਨਾ ਬੀਤੇ ਦਿਨ ਵਾਪਰੀ ਅਤੇ ਜਹਾਜ਼ ਦੇ ਮੁੰਬਈ ਉੱਤਰਨ ਮਗਰੋਂ ਚਾਲਕ ਟੀਮ ਦੇ ਮੈਂਬਰਾਂ ਨੇ 45 ਸਾਲਾ ਮਹਿਲਾ ਨੂੰ ਪੁਲੀਸ ਹਵਾਲੇ ਕਰ ਦਿੱਤਾ ਗਿਆ ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਵਿਸਤਾਰਾ ਨੇ ਇੱਕ ਬਿਆਨ ‘ਚ ਕਿਹਾ ਕਿ ਮਹਿਲਾ ਯਾਤਰੀ ਨੂੰ ਉਸ ਦੇ ਮਾੜੇ ਤੇ ਹਿੰਸਕ ਵਿਹਾਰ ਕਾਰਨ ਰੋਕਿਆ ਗਿਆ ਅਤੇ ਨਿਰਧਾਰਤ ਨਿਯਮ ਪ੍ਰਕਿਰਿਆ ਤਹਿਤ ਘਟਨਾ ਬਾਰੇ ਸਬੰਧਤ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ। ਸਹਾਰ ਥਾਣੇ ਦੇ ਇੱਕ ਅਧਿਕਾਰੀ ਅਨੁਸਾਰ ਮਹਿਲਾ ਦੀ ਪਛਾਣ ਪਾਓਲਾ ਪੇਰੂਸ਼ੀਓ ਵਜੋਂ ਵਜੋਂ ਹੋਈ ਹੈ ਜੋ ਸੋਮਵਾਰ ਤੜਕੇ ਇਕਾਨਮੀ ਕਲਾਸ ਦੀ ਟਿਕਟ ਨਾਲ ਜਹਾਜ਼ ‘ਚ ਸਵਾਰ ਹੋਈ ਸੀ। -ਪੀਟੀਆਈ