ਭੁੱਚੋ ਮੰਡੀ: ਗਾਇਕਾ ਬਣਨ ਦੇ ਸੁਪਨੇ ਨਾਲ ਸੋਨੀ ਟੀਵੀ ਦੇ ਇੰਡੀਅਨ ਆਇਡਲ ਮੁਕਾਬਲੇ ਵਿੱਚ ਹਿੱਸਾ ਲੈ ਚੁੱਕੀ ਸਥਾਨਕ ਵਾਰਡ ਨੰਬਰ ਛੇ ਦੀ ਵਸਨੀਕ ਮਿਸ ਜੌਨੀ ਪੁੱਤਰੀ ਬਿੰਦਰ ਸਿੰਘ ਨੂੰ ਨਗਰ ਕੌਂਸਲ ਦੇ ਦਫ਼ਤਰ ਵਿੱਚ ਕੌਂਸਲਰ ਅੰਜਲੀ ਗਰਗ ਨੇ ਗੋਲਡ ਮੈਡਲ ਅਤੇ ਦਸ ਹਜ਼ਾਰ ਰੁਪਏ ਨਾਲ ਸਨਮਾਨਿਤ ਕੀਤਾ। ਮਿਸ ਜੌਨੀ ਬੀਏ ਭਾਗ-2 ਦੀ ਵਿਦਿਆਰਥਣ ਹੈ, ਪਰ ਘਰ ਦੀ ਆਰਥਿਕ ਤੰਗੀ ਉਸ ਦੇ ਸੁਪਨਿਆਂ ਵਿੱਚ ਰੁਕਾਵਟ ਬਣੀ ਹੋਈ ਹੈ। ਇਸ ਮੌਕੇ ਕੌਂਸਲ ਪ੍ਰਧਾਨ ਜੋਨੀ ਬਾਂਸਲ ਨੇ ਮਿਸ ਜੌਨੀ ਨੂੰ ਭਰੋਸਾ ਦਿੱਤਾ ਕਿ ਗਾਇਕੀ ਦੀਆਂ ਬਰੀਕੀਆਂ ਜਾਣਨ ਲਈ ਧਾਰੇ ਗੁਰੂ ਸਮੇਤ ਪੜ੍ਹਾਈ ਦਾ ਖਰਚਾ ਉਹ ਦੇਵੇਗਾ। ਮਿਸ ਜੋਨੀ ਨੇ ਕਿਹਾ ਕਿ ਉਹ ਬੌਲੀਬੁੱਡ ਵਿੱਚ ਇੱਕ ਚੰਗੀ ਗਾਇਕਾ ਬਣ ਕੇ ਰਹੇਗੀ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਲੱਕੀ ਕੁਮਾਰ ਹਾਜ਼ਰ ਸਨ। -ਪੱਤਰ ਪ੍ਰੇਰਕ