ਨਵੀਂ ਦਿੱਲੀ, 2 ਮਾਰਚ
ਕੌਮੀ ਆਫ਼ਤ ਪ੍ਰਬੰਧਨ ਬਲ(ਐਨਡੀਆਰਐਫ) ਨੇ ਰੂਸੀ ਹਮਲੇ ਦਾ ਸਾਹਮਣਾ ਕਰ ਰਹੇ ਯੂਕਰੇਨ ਨੂੰ ਕੰਬਲ ਅਤੇ ਚਟਾਈਆਂ ਸਮੇਤ ਰਾਹਤ ਸਮੱਗਰੀ ਭੇਜੀ ਹੈ। ਪ੍ਰਧਾਨ ਮੰਤਰੀ ਨਰਿਦਰ ਮੋਦੀ ਦੀ ਅਗਵਾਈ ਹੇਠ ਉੱਚ ਪੱਧਰੀ ਮੀਟਿੰਗ ਤੋਂ ਬਾਅਦ ਯੂਕਰੇਨ ਨੂੰ ਮਨੁੱਖੀ ਆਧਾਰ ’ਤੇ ਰਾਹਤ ਤੇ ਸਿਹਤ ਸਮੱਗਰੀ ਭੇਜਣ ਦੇ ਸਰਕਾਰ ਦੇ ਫੈਸਲੇ ਮਗਰੋਂ ਇਹ ਕਦਮ ਚੁੱਕਿਆ ਗਿਆ ਹੈ। ਪਹਿਲੀ ਖੇਪ ਅੱਜ ਸਵੇਰੇ ਇਕ ਜ਼ਹਾਜ਼ ਰਾਹੀਂ ਪੋਲੈਂਡ ਜਦੋਂ ਕਿ ਦੂਜੀ ਖੇਪ ਦੁਪਹਿਰ ਜਹਾਜ਼ ਰਾਹੀਂ ਰੋਮਾਨੀਆ ਭੇਜੀ ਗਈ ਹੈ। -ਏਜੰਸੀ