ਸੰਗਰੂਰ: ਬਲੱਡ ਡੋਨਰਜ਼ ਵੈਲਫ਼ੇਅਰ ਸੁਸਾਇਟੀ ਵੱਲੋਂ ਐੱਸਬੀਆਈ ਸੰਗਰੂਰ ਦੇ ਸਹਿਯੋਗ ਨਾਲ ਸਮਾਗਮ ਕਰਵਾਇਆ ਗਿਆ। ਇਸ ਦੀ ਅਗਵਾਈ ਸੁਸਾਇਟੀ ਦੇ ਡਾਇਰੈਕਟਰ ਜਗਦੀਸ਼ ਗਰਗ, ਸੁਖਵਿੰਦਰ ਕੌਰ, ਪ੍ਰਤੀਕ ਜਿੰਦਲ ਅਤੇ ਰਘਵੀਰ ਸਿੰਘ ਨੇ ਕੀਤੀ | ਸਮਾਗਮ ਦੌਰਾਨ ਲੋੜਵੰਦ ਬੱਚਿਆਂ ਨੂੰ ਸਕੂਲ ਬੈਗ, ਕਾਪੀਆਂ ਅਤੇ ਸਟੇਸ਼ਨਰੀ ਵੰਡੀ ਗਈ। ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਰਵੀ ਜੋਸ਼ੀ ਚੀਫ਼ ਮੈਨੇਜਰ ਐੱਸਬੀਆਈ ਬੈਂਕ ਸੰਗਰੂਰ ਸ਼ਾਮਲ ਹੋਏ। ਇਸ ਮੌਕੇ ਜਸਵਿੰਦਰ ਸ਼ਰਮਾ, ਗਗਨ ਮਿੱਤਲ ਮੈਨੇਜਰ, ਓਪੀ ਚੌਪੜਾ ਅਤੇ ਪੰਡਿਤ ਸੇਵਕ ਰਾਮ ਵੀ ਹਾਜ਼ਰ ਸਨ। ਇਸ ਮੌਕੇ ਪਤਵੰਤਿਆਂ ਨੂੰ ਖ਼ੂਨਦਾਨੀਆਂ ਦੀ ਡਾਇਰੈਕਟਰੀ ਵੀ ਭੇਟ ਕੀਤੀ ਗਈ | ਅੰਤ ਆਏ ਮਹਿਮਾਨਾਂ ਨੂੰ ਸੰਸਥਾ ਵੱਲੋਂ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ| -ਪੱਤਰ ਪ੍ਰੇਰਕ