ਜਬਲਪੁਰ, 12 ਸਤੰਬਰ
ਮੱਧ ਪ੍ਰਦੇਸ਼ ਪੁਲੀਸ ਦੇ ਆਰਥਿਕ ਅਪਰਾਧ ਵਿੰਗ (ਈਓਡਬਲਿਊ) ਨੇ ਜਬਲਪੁਰ ਵਿੱਚ ਸਥਿਤੀ ਉਤਰੀ ਭਾਰਤ ਦੀ ਚਰਚ ਦੇ ਬਿਸ਼ਪ ਪੀਸੀ ਸਿੰਘ ਨੂੰ ਧੋਖਾਧੜੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਵਿੰਗ ਦੇ ਐੱਸਪੀ ਦੇਵੇਂਦਰ ਸਿੰਘ ਰਾਜਪੂਤ ਨੇ ਅੱਜ ਉਸ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਪਹਿਲਾਂ ਪੁਲੀਸ ਨੇ ਕਿਹਾ ਸੀ ਬਿਸ਼ਪ ਪੀਸੀ ਸਿੰਘ ਨੂੰ ਪੁੱਛਗਿੱਛ ਲਈ ਮਹਰਾਸ਼ਟਰ ਦੇ ਨਾਗਪੁਰ ਹਵਾਈ ਅੱਡੇ ਤੋਂ ਹਿਰਾਸਤ ਵਿੱਚ ਲਿਆ ਗਿਆ ਹੈ। ਪਿਛਲੇ ਹਫ਼ਤੇ ਆਰਥਿਕ ਅਪਰਾਧ ਵਿੰਗ ਨੇ ਦਾਅਵਾ ਕੀਤਾ ਸੀ ਕਿ ਧੋਖਾਧੜੀ ਦੇ ਮਾਮਲੇ ਦੀ ਜਾਂਚ ਦੇ ਸਬੰਧ ਵਿੱਚ ਬਿਸ਼ਪ ਦੀ ਜਬਲਪੁਰ ਸਥਿਤ ਰਿਹਾਇਸ਼ ’ਤੇ ਮਾਰੇ ਗਏ ਛਾਪੇ ਦੌਰਾਨ 1.60 ਕਰੋੜ ਦੀ ਭਾਰਤੀ ਅਤੇ ਵਿਦੇਸ਼ੀ ਕਰੰਸੀ ਬਰਾਮਦ ਹੋਈ ਸੀ। ਉਸ ਸਮੇਂ ਪੀਸੀ ਸਿੰਘ ਜਰਮਨੀ ਵਿੱਚ ਸੀ। -ਪੀਟੀਆਈ