ਬਠਿੰਡਾ: ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਬਠਿੰਡਾ ਵੱਲੋਂ ਸਕੂਲ ਵਿਦਿਆਰਥੀਆਂ ਦੀ ਲਈ ਨੈਤਿਕ ਸਿੱਖਿਆ ਸਬੰਧੀ ਲਈ ਪ੍ਰੀਖ਼ਿਆ ਦੇ ਨਤੀਜਿਆਂ ਦਾ ਐਲਾਨ ਅੱਜ ਕੀਤਾ ਗਿਆ। ਨਤੀਜੇ ਅਨੁਸਾਰ ਦਰਜਾ ਦੂਜਾ (ਛੇਵੀਂ ਤੋਂ ਅੱਠਵੀ ਤੱਕ) ’ਚੋਂ ਪਹਿਲਾ ਸਥਾਨ ਪ੍ਰਭਜੋਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਗਤ ਮੰਡੀ, ਦੂਜਾ ਸਥਾਨ ਨਵਦੀਪ ਕੌਰ ਦਸਮੇਸ਼ ਗਰਲਜ਼ ਕਾਲਜ ਬਾਦਲ ਅਤੇ ਤੀਜਾ ਸਥਾਨ ਮਨਜੋਤ ਕੌਰ ਗੁਰੂ ਅਰਜਨ ਦੇਵ ਪਬਲਿਕ ਸਕੂਲ ਬਾਲਿਆਂਵਾਲੀ ਨੇ ਹਾਸਿਲ ਕੀਤਾ। ਇਸੇ ਤਰ੍ਹਾਂ ਦਰਜਾ ਤੀਜਾ (ਨੌਵੀਂ ਤੋਂ ਬਾਰ੍ਹਵੀਂ ਤੱਕ) ’ਚੋਂ ਪਹਿਲਾ ਸਥਾਨ ਤਨਵਿੰਦਰ ਕੌਰ ਦਸਮੇਸ਼ ਗਰਲਜ਼ ਸਕੂਲ ਬਾਦਲ, ਦੂਜਾ ਸਥਾਨ ਜਸਕਰਨ ਸਿੰਘ ਪੀਏਯੂ ਇੰਸਟੀਚਿਊਟ ਆਫ਼ ਐਗਰੀਕਲਚਰ ਬਠਿੰਡਾ ਅਤੇ ਤੀਜਾ ਸਥਾਨ ਲਵਲੀਨ ਕੌਰ ਦਸਮੇਸ਼ ਗਰਲਜ਼ ਸਕੂਲ ਬਾਦਲ ਨੇ ਪ੍ਰਾਪਤ ਕੀਤਾ। ਐਲਾਨੇ ਨਤੀਜਿਆਂ ਵਿੱਚੋਂ ਦਰਜਾ ਦੂੁਜਾ ਵਿੱਚ 9 ਪੁਜ਼ੀਜ਼ਨਾਂ, 31 ਮੈਰਿਟ ਅਤੇ ਦਰਜਾ ਤੀਜਾ ਵਿੱਚੋਂ 7 ਪੁਜ਼ੀਸ਼ਨਾਂ ਅਤੇ 28 ਮੈਰਿਟ ਸਥਾਨ ਵਿਦਿਆਰਥੀਆਂ ਨੇ ਹਾਸਿਲ ਕੀਤੇ। -ਨਿੱਜੀ ਪੱਤਰ ਪ੍ਰੇਰਕ