ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 18 ਜੂਨ
ਲੁਧਿਆਣਾ ਦੇ ਪਿੰਡ ਭੋਰਾ ਵਿੱਚ ਦੇਰ ਰਾਤ ਹਨੇਰੀ ਤੇ ਭਾਰੀ ਮੀਂਹ ਕਾਰਨ ਇੱਕ ਘਰ ਦੀ ਛੱਤ ਡਿੱਗ ਗਈ, ਜਿਸ ਹੇਠ ਸੌ ਰਹੇ ਇੱਕ ਵਿਅਕਤੀ ਤੇ ਢਾਈ ਸਾਲਾਂ ਦੀ ਬੱਚੀ ਦੀ ਦੱਬ ਕੇ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਨਾਨਕ ਤੇ ਉਸ ਦੀ ਭਤੀਜੀ ਵੱਜੋ ਹੋਈ ਹੈ। ਘਰ ਵਿੱਚ ਸੌ ਰਹੇ ਚਾਰ ਲੋਕ ਵੀ ਫੱਟੜ ਹੋਏ ਹਨ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।