ਲਖਨਪਾਲ ਸਿੰਘ
ਮਜੀਠਾ, 22 ਸਤੰਬਰ
ਅੱਜ ਇਥੇ ਏਡੀਸੀ ਅਮਨਦੀਪ ਕੌਰ ਨੇ ਭਾਰਤ ਸਰਕਾਰ ਵੱਲੋਂ ਚਲਾਈ ਸਵੱਛਤਾ ਮੁਹਿੰਮ ਨੂੰ ਕਾਮਯਾਬ ਕਰਨ ਲਈ ਨਗਰ ਕੌਂਸਲ ਮਜੀਠਾ ਦੇ ਦਫਤਰ ਵਿੱਚ ਨਗਰ ਕੌਂਸਲ ਦੇ ਕੰਮਾਂ ਤੇ ਕਸਬੇ ਵਿੱਚ ਕੂੜੇ ਦੇ ਡੰਪ ਤੇ ਹੋਰ ਜੰਤਕ ਥਾਵਾਂ, ਬਾਜ਼ੀਰਾਂ ’ਚ ਜਾ ਕੇ ਵੀ ਸਫ਼ਾਈ ਕੰਮਾਂ ਦਾ ਜਾਇਜ਼ਾ ਲਿਆ। ਇਸ ਮੌਕੇ ਏਡੀਸੀ ਅਮਨਦੀਪ ਕੌਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਸਬੇ ਨੂੰ ਸਾਫ਼ ਸੁਥਰਾ ਰੱਖਣ ਲਈ ਉਹ ਆਪਣੇ ਆਲੇ ਦੁਆਲੇ ਦੀ ਸਫ਼ਾਈ ਰੱਖਣ। ਉਨ੍ਹਾ ਸਮਾਜ ਸੇਵੀ ਜਥੇਬੰਦੀਆਂ ਤੇ ਵਾਤਾਵਰਨ ਪ੍ਰੇਮੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਸਫ਼ਾਈ ਰੱਖਣ ਲਈ ਲੋਕਾਂ ਨੂੰ ਵੀ ਜਾਗਰੂਕ ਕਰਨ। ਉਨ੍ਹਾਂ ਕਿਹਾ ਕਿ ਕਸਬਾ ਮਜੀਠਾ ’ਚ ਕੂੜੇ ਦੀ ਸਮੱਸਿਆ ਦੇ ਹੱਲ ਲਈ ਜਲਦ ਹੀ ਕੂੜੇ ਦੇ ਡੰਪ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਏਡੀਸੀ ਨੇ ਕਸਬਾ ਵਾਸੀਆਂ ਨੂੰ ਪ੍ਰਾਪਰਟੀ ਟੈਕਸ ਵੀ ਜਲਦ ਅਦਾ ਕਰਨ ਲਈ ਪ੍ਰੇਰਿਆ। ਇਸ ਮੌਕੇ ਪ੍ਰਧਾਨ ਸਲਵੰਤ ਸਿੰਘ ਸੇਠ, ਈਓ ਰਣਦੀਪ ਸਿੰਘ ਵੜੈਚ, ਐਕਸੀਅਨ ਰਮੇਸ਼ ਭਾਟੀਆਂ, ਐੱਸਡੀਓ ਗੁਰਿੰਦਰ ਸਿੰਘ, ਐੱਸਓ ਗਗਨਦੀਪ ਸਿੰਘ, ਇੰਸਪੈਕਟਰ ਸ਼ਮਸ਼ੇਰ ਸਿੰਘ, ਸੀਐੱਫ ਰੁਪਿੰਦਰ ਕੌਰ ਆਦਿ ਹਾਜ਼ਰ ਸਨ।